ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਦੇ ਇਕ ਘਰ 'ਚੋਂ ਲਿਫਾਫੇ ਅਤੇ ਕੱਪੜਿਆਂ 'ਚ ਲਪੇਟਿਆ ਹੋਇਆ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਭਰੂਣ ਲੜਕੇ ਦਾ ਸੀ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਪਰ ਕਿ ਇਸ ਨੂੰ ਇਸ ਦੀ ਮਾਂ ਨੇ ਮਾਰਿਆ ਜਾਂ ਸਮਾਜ ਨੇ ਇਹ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਾਸਰਕੇ ਭੈਣੀ ਦੇ ਗਿਆਨ ਸਿੰਘ ਨੇ ਪੁਲਸ ਦੱਸਿਆ ਕਿ ਸੋਮਵਾਰ ਰਾਤ ਉਹ ਪਰਿਵਾਰ ਸਮੇਤ ਵਿਆਹ ਸਮਾਗਮ 'ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸ ਆਉਂਦੇ ਹੀ ਉਹ ਸਿੱਧਾ ਆਪਣੇ ਕਮਰੇ 'ਚ ਜਾ ਕੇ ਸੌ ਗਏ। ਸਵੇਰੇ ਜਦੋਂ ਘਰ ਦੀਆਂ ਔਰਤਾਂ ਨੇ ਕੱਪੜੇ ਧੌਣ ਲਈ ਵਾਸ਼ਿੰਗ ਮਸ਼ੀਨ 'ਚ ਪਾਏ ਤਾਂ ਉਹ ਨਹੀਂ ਚੱਲੀ। ਉਨ੍ਹਾਂ ਨੇ ਸੋਚਿਆ ਕਿ ਮਸ਼ੀਨ 'ਚ ਕੱਪੜੇ ਜ਼ਿਆਦਾ ਹੋ ਗਏ ਹਨ ਤੇ ਉਨ੍ਹਾਂ ਨੇ ਤੁਰੰਤ ਕੱਪੜੇ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤੇ। ਇਸੇ ਦੌਰਾਨ ਇਕ ਕੱਪੜੇ 'ਚ ਲਪੇਟਿਆ ਹੋਇਆ ਕਾਲੇ ਰੰਗ ਦਾ ਲਿਫਾਫਾ ਨਿਕਲਿਆ ਤੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ। ਕੋਈ ਇਸ ਲਿਫਾਫੇ 'ਚ ਭਰੂਣ ਬੰਦ ਕਰਕੇ ਮਸ਼ੀਨ 'ਚ ਸੁੱਟ ਗਿਆ ਸੀ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਲੁਧਿਆਣਾ ਸਿਵਲ ਹਸਪਤਾਲ' 'ਚੋਂ ਨਵਜੰਮੀ ਬੱਚੀ ਚੋਰੀ, ਸੀ. ਸੀ. ਟੀ. ਵੀ. 'ਚ ਕੈਦ ਘਟਨਾ (ਵੀਡੀਓ)
NEXT STORY