ਜਲਾਲਾਬਾਦ (ਸੇਤੀਆ/ਜਤਿੰਦਰ) — ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ 'ਚ ਯੂਨੀਅਨ ਪ੍ਰਧਾਨ ਛਿੰਦਰ ਕੌਰ ਦੀ ਅਗੁਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਤੀਰੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਅੱਜ ਇੱਥੇ ਵੱਡੀ ਗਿਣਤੀ 'ਚ ਇੱਕਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਉਨ੍ਹਾਂ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ । ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਜਦ ਵਿੱਤ ਮੰਤਰੀ ਪੀਪਲਜ ਪਾਰਟੀ ਚਲਾਉਦੇ ਸਨ ਤੇ ਪੰਜਾਬ 'ਚ ਅਕਾਲੀਆਂ ਦਾ ਰਾਜ ਸੀ ਤਾ ਉਸ ਵੇਲੇ ਖੁਦ ਵਿੱਤ ਮੰਤਰੀ ਆਂਗਣਵਾੜੀ ਵਰਕਰਾਂ, ਹੈਲਪਰਾਂ ਦੀਆਂ ਰੈਲੀਆਂ 'ਚ ਆ ਕੇ ਸੰਬੋਧਨ ਕਰਦਿਆਂ ਬੋਲਦੇ ਸਨ ਕਿ ਅਕਾਲੀ ਆਂਗਣਵਾੜੀ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ । ਸਾਡੀਆਂ ਭੈਣਾਂ ਦੀਆਂ ਮੰਗਾਂ ਜਾਇਜ਼ ਹਨ ਪਰ ਹੁਣ ਉਨ੍ਹਾਂ ਦੇ ਹੱਥ 'ਚ ਤਾਕਤ ਆਈ ਹੈ । ਉਹ ਆਟੇ ਦਾ ਸ਼ੀਹ ਬਣੇ ਬੈਠੇ ਹਨ ਅਤੇ ਉਨ੍ਹਾਂ ਵਲੋਂ ਸਾਫ ਕਿਹਾ ਜਾ ਰਿਹਾ ਹੈ, ''ਮੈ ਤੁਹਾਡੀ ਗੱਲ ਨਹੀਂ ਸੁਣਨੀ ।'' ਆਗੂਆਂ ਨੇ ਕਿਹਾ ਕਿ ਜਦ ਤਕ ਉਨ੍ਹਾਂ ਦੇ ਮਾਣਭੱਤੇ 'ਚ ਵਾਧਾ ਨਹੀ ਹੁੰਦਾ ਤੇ ਰੋਕੇ ਪਏ ਬਿੱਲਾਂ ਨੂੰ ਵਿੱਤ ਮੰਤਰੀ ਪਾਸ ਨਹੀ ਕਰਦੇ । ਉਨ੍ਹਾਂ 'ਚ ਜੱਥੇਬੰਦੀਆਂ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਰਾਮ ਦੇਵੀ,ਰਿੰਪੀ ਬਾਲਾ, ਰਜਿੰਦਰ ਕੋਰ ਆਦਿ ਆਗੂ ਮੌਜੂਦ ਸਨ ।
ਸਦਰ ਥਾਣਾ ਜਲਾਲਾਬਾਦ ਦੀ ਪੁਲਸ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ASI 'ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼
NEXT STORY