ਬਟਾਲਾ, (ਬੇਰੀ)- ਸਥਾਨਕ ਵੀਰ ਹਕੀਕਤ ਰਾਏ ਦੀ ਸਮਾਧ ਪਾਰਕ 'ਚ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਇਕਾਈ ਬਟਾਲਾ ਦੇ ਆਗੂਆਂ ਵੱਲੋਂ ਸੁਖਰਾਜ ਕੌਰ ਦੀਵਾਨੀਵਾਲ, ਰਣਜੀਤ ਕੌਰ ਪੀਰ ਦੀ ਸੈਨ, ਰਮਨਦੀਪ ਕੌਰ ਅਤੇ ਸੂਬਾ ਆਗੂ ਰਜਵੰਤ ਕੌਰ ਬਖਤਪੁਰਾ ਦੀ ਅਗਵਾਈ ਵਿਚ 3 ਸਾਲਾਂ ਦੇ ਬੱਚਿਆਂ ਦੀਆਂ ਪ੍ਰੀ-ਨਰਸਰੀ ਸ਼੍ਰੇਣੀਆਂ ਪ੍ਰਾਇਮਰੀ ਸਕੂਲਾਂ 'ਚ ਸ਼ੁਰੂ ਕਰਨ ਦੇ ਫੈਸਲੇ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਮੰਗ ਕੀਤੀ ਕਿ ਪ੍ਰੀ-ਨਰਸਰੀ ਕਲਾਸਾਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਹੀ ਰੱਖਿਆ ਜਾਵੇ, ਪ੍ਰੀ-ਨਰਸਰੀ ਕਲਾਸਾਂ ਨੂੰ ਪੜ੍ਹਾਉਣ ਲਈ ਆਂਗਣਵਾੜੀ ਵਰਕਰਾਂ ਨੂੰ ਲਾਇਆ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਰੈਗੂਲਰ ਮੰਨ ਕਿ ਪੂਰਾ ਗ੍ਰੇਡ ਦਿੱਤਾ ਜਾਵੇ ਅਤੇ ਜਿੰਨੀ ਦੇਰ ਤੱਕ ਪੂਰਾ ਗ੍ਰੇਡ ਨਹੀਂ ਮਿਲਦਾ, ਓਨੀ ਦੇਰ ਤੱਕ ਘੱਟ ਤੋਂ ਘੱਟ ਜੀਵਨ ਯੋਗ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ, ਮਿੰਨੀ ਸੈਂਟਰਾਂ ਨੂੰ ਦੂਜੇ ਸੈਂਟਰਾਂ ਦੇ ਬਰਾਬਰ ਕੀਤਾ ਜਾਵੇ, ਤਨਖਾਹ ਵਿਚ ਵਾਧਾ ਕੀਤਾ ਜਾਵੇ ਅਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਦੇ ਹਿੱਸੇ ਦੇ ਨਾਲ ਆਪਣਾ ਬਣਦਾ ਹਿੱਸਾ ਪਾ ਕੇ ਸਮੇਂ 'ਤੇ ਵਰਕਰਾਂ-ਹੈਲਪਰਾਂ ਦੀ ਤਨਖਾਹ ਪਾਈ ਜਾਵੇ।
ਇਸ ਸਮੇਂ ਦਲਜਿੰਦਰ ਕੌਰ, ਪ੍ਰੋਮਿਲਾ, ਅਮਰਜੀਤ ਕੌਰ, ਪ੍ਰਵੇਸ਼ ਬਾਲਾ, ਦਿਲਰਾਜ ਕੌਰ, ਸਤਨਾਮ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ, ਰਜਵੰਤ ਕੌਰ, ਕੁਲਜੀਤ ਕੌਰ, ਸੁਰਜੀਤ ਕੌਰ, ਗੁਰਜੀਤ ਕੌਰ, ਦਲਜੀਤ ਕੌਰ, ਰਮਿੰਦਰ ਕੌਰ, ਰਮਨਪ੍ਰੀਤ ਕੌਰ, ਰਣਜੀਤ ਕੌਰ, ਕਸ਼ਮੀਰ ਕੌਰ, ਰਾਜ ਰਾਣੀ, ਜਸਬੀਰ ਕੌਰ, ਗੁਰਮੇਜ ਕੌਰ, ਰਮਨਦੀਪ ਕੌਰ, ਦਵਿੰਦਰ ਕੌਰ, ਭੋਲੀ, ਰੁਪਿੰਦਰ ਕੌਰ, ਨਿਸ਼ਾ, ਹਰਵੰਤ ਕੌਰ, ਜੋਗਿੰਦਰ ਕੌਰ, ਮਨਜੀਤ ਕੌਰ ਆਦਿ ਮੌਜੂਦ ਸਨ।
ਲੋਢਾ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ. ਸੀ. ਏ. ਦੀ ਚੋਣ ਮੁਕੰਮਲ
NEXT STORY