Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    1:46:43 AM

  • stampede during cricket match

    ਰਾਂਚੀ ਦੇ JSCA ਸਟੇਡੀਅਮ 'ਚ ਕ੍ਰਿਕਟ ਮੈਚ ਦੌਰਾਨ...

  • viral video case acp naveen sharma s statement has come to light

    ਵਾਇਰਲ ਵੀਡੀਓ ਮਾਮਲੇ ਵਿਚ ACP ਨਵੀਨ ਸ਼ਰਮਾ ਦਾ ਬਿਆਨ...

  • viral video case big statement from sri akal takht sahib

    ਵਾਇਰਲ ਵੀਡੀਓ ਮਾਮਲਾ: ਪਰਚਾ ਦਰਜ ਹੋਣ ਮਗਰੋਂ ਸ੍ਰੀ...

  • viral video case gurugram police registers fir

    ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਰ੍ਹੇਗੰਢ ਸਪੈਸ਼ਲ : ਜੱਦੋ ਸਾਡੇ ਵਡਾਰੂਆਂ ਨੂੰ ਕੈਨੇਡਾ ਵਿੱਚੋਂ ਦੁਰਕਾਰਿਆ ਗਿਆ’

PUNJAB News Punjabi(ਪੰਜਾਬ)

ਵਰ੍ਹੇਗੰਢ ਸਪੈਸ਼ਲ : ਜੱਦੋ ਸਾਡੇ ਵਡਾਰੂਆਂ ਨੂੰ ਕੈਨੇਡਾ ਵਿੱਚੋਂ ਦੁਰਕਾਰਿਆ ਗਿਆ’

  • Edited By Rajwinder Kaur,
  • Updated: 24 May, 2020 02:35 PM
Jalandhar
anniversary special  komagata maru tragedy
  • Share
    • Facebook
    • Tumblr
    • Linkedin
    • Twitter
  • Comment

ਗੁਰਸ਼ਮਸ਼ੀਰ ਸਿੰਘ ਵੜੈਚ

ਕਾਮਾਗਾਟਾਮਾਰੂ ਤਰਾਸਦੀ  ਨੂੰ ਚੇਤੇ ਕਰਦਿਆਂ !

ਅੱਜ ਸ਼ਾਇਦ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਕੋਰੋਨਾ ਦੇ ਮਰੀਜ਼ਾਂ ਤੋਂ ਵੀ ਵੱਧ ਮਾਯੂਸ ਉਹ ਪੰਜਾਬੀ ਹਨ, ਜੋ ਕੈਨੇਡਾ ਜਾਣ ਦੇ ਚਾਹਵਾਨ ਹਨ। ਕੋਰੋਨਾ ਕਰਕੇ ਉਪਜੀ ਸਥਿਤੀ ਵਿੱਚ ਜਾਂ ਤਾਂ ਉਨ੍ਹਾਂ ਦਾ ਜਾਣਾ ਰੁਕ ਗਿਆ ਹੈ ਜਾਂ ਘੱਟੋ-ਘੱਟ ਅੱਗੇ ਜਰੂਰ ਪੈ ਗਿਆ ਹੈ, ਇਸ ਵਿੱਚ ਵਿਦਿਆਰਥੀ, ਸਿਖਿਆਰਥੀ, ਵਿਆਹੇ, ਕੁਆਰੇ, ਬੁਢੇ-ਜਵਾਨ ਸਭ ਸ਼ਾਮਲ ਹਨ। ਗੱਲ ਕੀ ਕੈਨੇਡਾ ਅੱਜ ਪੰਜਾਬੀਆਂ ਨੂੰ ਪੰਜਾਬ ਤੋਂ ਵੱਧ ਪਿਆਰਾ ਲੱਗਦਾ ਹੈ ਅਤੇ ਉਸਦੇ ਆਪਣੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਆਪਣੀ ਮੇਹਨਤ ਅਤੇ ਲਗਨ ਨਾਲ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਮਾਰੀਆਂ ਮੱਲਾਂ ਹਨ, ਜੋ ਸ਼ਾਇਦ ਉਹ ਪੰਜਾਬ ਵਿੱਚ ਨਹੀਂ ਕਰ ਸਕੇ। ਇਸੇ ਕਰਕੇ ਕੈਨੇਡਾ ਅੱਜ ਸ਼ਾਇਦ ਸਾਡੀ ਹਰੇਕ ਬੀਮਾਰੀ ਦਾ ਇਲਾਜ ਬਣ ਚੁੱਕਿਆ ਹੈ।‌ ਪਰ ਸਾਡੀ ਸਥਿਤੀ ਕੈਨੇਡਾ ਵਿੱਚ ਹਮੇਸ਼ਾਂ ਤੋਂ ਅਜਿਹੀ ਨਹੀਂ ਸੀ। ਅੱਜ ਦੀ ਸਥਿਤੀ ਨੂੰ ਹਾਸਲ ਕਰਨ ਵਿੱਚ ਪਹਿਲੀਆਂ ਵਿੱਚ ਗਏ ਸਾਡੇ ਬਜੁਰਗਾਂ ਵੱਲੋਂ ਕੀਤਾ ਸੰਘਰਸ਼ ਅਤੇ ਹੱਡ ਚੀਰਵੀਂ ਮੇਹਨਤ ਦਾ ਅਹਿਮ ਰੋਲ ਹੈ।‌ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀਆਂ ਵਿੱਚ ਬਰਤਾਨਵੀ ਸਾਮਰਾਜ ਲਈ ਲੜਨ ਵਾਲੇ ਸਿਖ ਫੌਜੀਆਂ ਦਾ ਉਹ ਹਿੱਸਾ ਸੀ, ਜੋ ਸਾਲ 1897 ਵਿੱਚ ਮਾਹਰਾਣੀ ਵਿਕਟੋਰੀਆ ਦੀ ਤਾਜਪੋਸ਼ੀ ਦੀ 50ਵੀਂ ਵਰੇਗੰਢ ਵਿੱਚ ਸ਼ਾਮਲ ਹੋਣ ਲੰਦਨ ਗਿਆ ਸੀ, ਉਥੋਂ ਇਹ ਜੱਥਾ ਕੈਨੇਡਾ ਅੱਪੜ ਗਿਆ ਸੀ। ਸਾਲ 1908 ਆਉਂਦੇ-ਆਉਦੇਂ ਲਗਭਗ 4000 ਪੰਜਾਬੀ ਕੈਨੇਡਾ ਵਿੱਚ ਵੱਸ ਚੁੱਕੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕਿਸਾਨ ਸਨ ਕੁੱਝ ਕੁ ਪੰਜਾਬੀ ਰੇਲਾਂ ਅਤੇ ਸੜਕਾਂ ਵਿਛਾਣ ਜਿਹੇ ਸਖਤ ਕੰਮਾਂ ਵਿੱਚ ਵੀ ਲੱਗੇ ਹੋਏ ਸਨ।

ਕੈਨੇਡਾ ਜਾ ਵੱਸੇ ਇਨ੍ਹਾਂ ਪੰਜਾਬੀਆਂ ਵੱਲੋਂ ਭਰੋਸਾ ਅਤੇ ਸੱਦਾ ਦਿੱਤੇ ਜਾਣ ਮਗਰੋਂ ਮਲਾਇਆ ਦੇ ਇੱਕ ਹਿੰਮਤੀ ਅਤੇ ਨਿਡਰ ਸਿੱਖ ਕਾਰੋਬਾਰੀ ਗੁਰਦਿੱਤ ਸਿੰਘ ਨੇ ਹਾਂਗਕਾਂਗ ਤੋਂ ਇਕ ਕੋਲਾ ਲਿਜਾਣ ਜਹਾਜ਼ ਕਰਾਏ ਉਪਰ ਕਰਕੇ ਕੈਨੇਡਾ ਜਾਣਦੇ ਚਾਹਵਾਨ ਪੰਜਾਬੀਆਂ ਨੂੰ ਤਿਆਰ ਕਰਨਾ ਅਤੇ ਯਾਤਰਾ ਲਈ ਜਹਾਜ਼ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਭਾਰਤ ਵਾਂਗ ਹਾਂਗਕਾਂਗ ਅਤੇ ਕੈਨੇਡਾ ਵੀ ਉਸ ਵੇਲੇ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਸਨ।‌ ਇਸੇ ਕਰਕੇ ਹਾਂਗਕਾਂਗ ਦੀ ਉਸ ਵੇਲੇ ਦੀ ਸਰਕਾਰ ਨੇ ਭਾਈ ਗੁਰਦਿੱਤ ਦੇ ਸਫਰ ਨੂੰ ਰੋਕਣ ਲਈ ਕਾਫੀ ਠੁਚਰਾਂ ਢਾਹੀਆਂ, ਕਿਉਂਕਿ ਉਸ ਵੇਲੇ ਦੀ ਬ੍ਰਿਟਿਸ਼ ਪ੍ਰਭਾਵ ਵਾਲੀ ਕੈਨੇਡਾ ਦੀ ਹਕੂਮਤ ਕੈਨੇਡਾ ਦੀ ਧਰਤੀ ਨੂੰ ਸਿਰਫ ਗੋਰਿਆਂ ਵਾਸਤੇ ਰਾਖਵਾਂ ਰੱਖਣਾ ਚਾਹੁੰਦੀ ਸੀ।‌ ਪਰ ਅਖੀਰ ਗੁਰਦਿੱਤ ਸਿੰਘ ਨੇ ਹਾਂਗਕਾਂਗ ਦੀ ਅਦਾਲਤ ਤੋਂ ਜਹਾਜ਼ ਕੈਨੇਡਾ ਲਿਜਾਣ ਦੀ ਇਜਾਜ਼ਤ ਲੈ ਲਈ । 

PunjabKesari

4 ਅਪਰੈਲ 1914 ਨੂੰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ 165 ਯਾਤਰੀਆਂ ਨੂੰ ਲੈਕੇ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਜਹਾਜ਼ ਨੇ ਆਪਣਾ ਸਮੁੰਦਰੀ ਸਫਰ ਹਾਂਗਕਾਂਗ ਤੋਂ ਸ਼ੁਰੂ ਕੀਤਾ, ਇਸ ਜਹਾਜ਼ ਦਾ ਨਾਮ ਬਦਲ ਕੇ ਹੁਣ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਸੀ।‌ ਬਾਕੀ ਮੁਸਾਫਰ ਰਸਤੇ ਵਿੱਚ ਇਸ ਉਪਰ ਸਵਾਰ ਹੁੰਦੇ ਗਏ। ਅਖੀਰ ਕੁੱਲ ਯਾਤਰੀਆਂ ਦੀ ਗਿਣਤੀ 376 ਹੋ ਗਈ । ਇਹ ਸਾਰੇ ਪੰਜਾਬੀ ਸਨ, ਜਿਨ੍ਹਾਂ ਵਿੱਚੋਂ 340 ਸਿੱਖ ਬਾਕੀ ਦੇ 24 ਮੁਸਲਮਾਨ ਤੇ 12 ਹਿੰਦੂ ਸਨ । ਜਹਾਜ਼ 21 ਮਈ 1914 ਨੂੰ ਵੈਨਕੂਵਰ ਪਹੁੰਚਿਆਤੇ 23 ਮਈ 1914 ਨੂੰ ਵੈਨਕੂਵਰ ਦੇ ਬੁਰੈਅਡ ਇੰਨਟੈਲ ਵੱਲ ਵਧਿਆ ਜਿੱਥੇ ਇਸਨੇ ਆਪਣਾ ਸਫਰ ਮੁਕਾਉਣਾ ਸੀ । ਪਰ ਉਥੇ ਪਹੁੰਚਦੇ ਹੀ ਕੈਨੇਡਾ ਦੀ ਪੁਲਸ ਨੇ ਜਹਾਜ਼ ਦੁਆਲੇ ਆਪਣਾ ਜਾਲ ਪਾ ਦਿੱਤਾ ਅਤੇ ਕਿਸੇ ਵੀ ਯਾਤਰੀ ਨੂੰ ਜਹਾਜ਼ ਵਿਚੋਂ ਉਤਰਨ ਨਾ ਦਿੱਤਾ।

ਭਾਈ ਗੁਰਦਿੱਤ ਸਿੰਘ ਨੇ ਉਤਰਨ ਦੀ ਇਜਾਜ਼ਤ ਲੈਣ ਖਾਤਰ ਕੈਨੇਡਾ ਦੀ ਅੰਗਰੇਜ਼ੀ ਸਰਕਾਰ ਨੂੰ ਕਈ ਬੇਨਤੀਆਂ ਕੀਤੀਆਂ, ਕੈਨੇਡਾ ਤੇ ਭਾਰਤ ਵੱਸਦੇ ਸਿੱਖਾਂ ਨੂੰ ਮਦਦ ਦੀ ਗੁਹਾਹ ਲਾਈ ਪਰ ਕਿਸੇ ਕੰਮ ਨਾ ਆਈ। ਗੁਰਦਿੱਤ ਸਿੰਘ ਨੂੰ ਉਮੀਦ ਸੀ ਸਿੱਖਾਂ ਦੀਆਂ ਸਾਰਾਗੜੀ ਅਤੇ ਹੋਰ ਯੁੱਧਾਂ ਵਿੱਚ ਦਿਤੀਆਂ ਸੈਨਿਕ ਸੇਵਾਵਾਂ ਬਦਲੇ ਬਰਤਾਨਵੀ ਸਾਮਰਾਜ ਉਨ੍ਹਾਂ ਪ੍ਰਤੀ ਕੈਨੇਡਾ ਜਾਣ ਉਪਰ ਹਮਦਰਦੀ ਵਾਲਾ ਰਵਇਆ ਰੱਖੇਗਾ ਪਰ ਅਜਿਹਾ ਨਾ ਹੋਇਆ। 24 ਯਾਤਰੀਆਂ ਨੂੰ ਸ਼ਹਿਰੀਅਤ ਦੀ ਬਿਨਾਹ ਤੇ ਕੈਨੇਡਾ ਦੀ ਸਰਕਾਰ ਨੇ ਉਤਰਨ ਦੀ ਇਜਾਜ਼ਤ ਦੇ ਦਿੱਤੀ।‌ ਬਾਕੀ ਦੇ ਯਾਤਰੀ ਲਗਭਗ ਦੋ ਮਹੀਨੇ ਸਮੁੰਦਰੀ ਘਾਟ‌ ਉਪਰ ਖਜੱਲ ਹੋਣ ਤੋਂ ਬਾਅਦ ਰਸਦ ਦੀ ਥੁੜ ਦੇ ਚੱਲਦੀਆਂ ਗੁਰੂ ਨਾਨਕ ਜਹਾਜ਼ ਨੇ 23 ਜੁਲਾਈ 1914 ਨੂੰ ਵਾਪਸੀ ਲਈ ਰਵਾਨਗੀ ਕਰ ਦਿੱਤੀ।‌ ਅਖੀਰ ਜਹਾਜ਼ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ 27 ਸਤੰਬਰ 1914 ਨੂੰ ਕਲਕੱਤਾ ਦੀ ਬੱਜਬੱਜ ਘਾਟ‌ ਉਪਰ ਪੁਜਾ, ਜਿੱਥੇ ਅੰਗਰੇਜ਼ੀ ਸਰਕਾਰ ਨੇ ਯਾਤਰੀਆਂ ਉਪਰ ਉਤਰਦੇ ਸਾਰ ਗੋਲੀ ਵਰਾਹ ਦਿੱਤੀ, ਜਿਸ ਵਿੱਚ 19 ਯਾਤਰੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ।‌ ਭਾਈ ਗੁਰਦਿੱਤ ਸਿੰਘ ਆਪਣੇ ਸਾਥੀਆਂ ਸਮੇਤ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਕਈ ਸਾਲ ਬਾਅਦ ਉਨ੍ਹਾਂ ਉਪਰ ਮੁਕਦਮਾ ਚੱਲ ਕਿ ਪੰਜ ਸਾਲ ਕੈਦ ਦੀ ਸਜ਼ਾ ਹੋਈ । ਇਸ ਘਟਨਾ ਕਰਕੇ ਕੈਨੇਡਾ ਦੀ ਅੰਗਰੇਜ਼ੀ ਸਰਕਾਰ ਦੀ ਬੁਹਤ ਨਿਖੇਧੀ ਹੋਈ ਅਤੇ ਉਸਦਾ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਰੱਖਿਆ ਜਾਂਦਾ ਕਰੂਰ ਚਹਿਰਾ ਨੰਗਾ ਹੋ ਗਿਆ।

PunjabKesari

ਅੱਜ ਕਾਮਾਗਾਟਾਮਾਰੂ ਸਾਕੇ ਦੀ 107 ਵੀਂ ਬਰਸੀ ਸਮੇਂ ਕੈਨੇਡਾ ਵਿੱਚ ਇਕ ਹਸਦਾ ਵੱਸਦਾ ਪੰਜਾਬ ਹੈ । ਕੈਨੇਡਾ ਦੀ ਸੰਸਦ ਵਿੱਚ 15 ਪੰਜਾਬੀ ਸੰਸਦ ਮੈਂਬਰ ਹਨ, ਜਿੰਨਾਂ ਵਿੱਚੋਂ ਹਰਜੀਤ ਸਿੰਘ ਸੱਜਣ  ਵਰਗੇ ਕੈਨੇਡੀਅਨ ਕੈਬਿਨੇਟ ਦਾ ਹਿੱਸਾ ਹਨ, ਜੋ ਨਿਰਸੰਦੇਹ ਪੰਜਾਬੀਆਂ ਲਈ ਮਾਣਮੱਤੀ ਉਪਲੱਬਧੀ ਹੈ ਪਰ ਇਸ ਪਿੱਛੇ ਸਾਡੇ ਵਡਾਰੂਆਂ ਵੱਲੋਂ ਕੀਤੇ ਅਣਖਿਝ ਤੇ ਅਣਥੱਕ ਸੰਘਰਸ਼ ਦੀ ਜਮਾ ਪੂੰਜੀ ਲੱਗੀ ਹੋਈ ਹੈ, ਜਿਸਨੂੰ ਸਾਨੂੰ ਹਮੇਸ਼ਾ ਚੇਤੇ ਰੱਖਦਿਆਂ ਭਵਿੱਖ‌ ਲਈ ਸੇਧ ਲੈਣੀ ਚਾਹੀਦੀ ਹੈ। ਬਜ਼ੁਰਗਾਂ ਦੇ ਸੰਘਰਸ਼ ਅਤੇ ਸਾਡੀ ਮੇਹਨਤ‌ ਸਦਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਸਾਕੇ ਤੋਂ 102 ਸਾਲ ਬਆਦ‌ 19 ਮਈ 2016 ਨੂੰ ਕਾਮਾਗਾਟਾਮਾਰੂ ਦੀ ਮੁਆਫੀ ਮੰਗਦਿਆਂ ਆਖਿਆ ਸੀ ਕਿ

"ਕੋਈ ਸ਼ਬਦ ਉਨ੍ਹਾਂ ਯਾਤਰੀਆਂ ਵੱਲੋਂ ਝੱਲੀ ਪੀੜ ਅਤੇ ਜੁਲਮ ਨੂੰ ਨਹੀ ਮਿਟਾਅ ਸਕਦੇ ।" ਟਰੂਡੋ ਦੇ ਕਹੇ ਇਹ ਸ਼ਬਦ ਆਪਣੇ ਆਪ ਵਿੱਚ ਹੀ ਸਾਡੇ ਬਜ਼ੁਰਗਾਂ ਵੱਲੋਂ ਕੀਤੀਆਂ ਘਾਲਣਾਵਾਂ ਦੀ ਪ੍ਰਤੱਖ ਸ਼ਹਾਦਤ ਹਨ, ਜਿਸਨੂੰ ਸਾਡਾ ਨਮਨ ਕਰਨਾ ਬਣਦਾ ਹੈ ।

ਆਮੀਨ ।

ਸਰੋਤ : ਕਾਰਤਿਕ ਵੈਂਕਟੇਸ਼ ਦੀ ਲਿਖਤ ਅਤੇ ਇੰਟਰਨੈੱਟ ਤੋਂ ਪ੍ਰਾਪਤ ਹੋਰ ਖੋਜ ਸਮਗਰੀ !!

  • Anniversary Special
  • Corona
  • Komagata Maru Tragedy
  • ਵਰ੍ਹੇਗੰਢ ਸਪੈਸ਼ਲ
  • ਕੋਰੋਨਾ
  • ਕਾਮਾਗਾਟਾਮਾਰੂ ਤਰਾਸਦੀ

ਹੁਸ਼ਿਆਰਪੁਰ ਦੇ ਟਾਂਡਾ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ

NEXT STORY

Stories You May Like

  • punjabi youth in canada
    ਕੈਨੇਡਾ ਗਿਆ ਲੁਧਿਆਣਾ ਦਾ ਨੌਜਵਾਨ ਹੋਇਆ ਸੀ ਲਾਪਤਾ, ਹੁਣ ਆਈ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ
  • punjabi boy in canada
    ਕੈਨੇਡਾ 'ਚ ਸ਼ਹੀਦ ਹੋਏ ਪੰਜਾਬੀ ਨੂੰ ਦਿੱਤਾ ਗਿਆ 'ਗਾਰਡ ਆਫ ਆਨਰ', ਵੀਡੀਓ ਵਾਇਰਲ
  • visa for canada
    ਆ ਗਿਆ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ! ਹੁਣ ਭਾਰਤੀਆਂ ਨੂੰ ਧੜਾਧੜ ਵੀਜ਼ੇ ਦੇਵੇਗੀ ਸਰਕਾਰ
  • martyrdom celebration on july 5 at gurdwara singh sabha rodigo mantova
    ਗੁਰਦੁਆਰਾ ਸਿੰਘ ਸਭਾ ਰੋਦੀਗੋ ਮਾਨਤੋਵਾ ਵਿਖੇ 5 ਜੁਲਾਈ ਨੂੰ ਸ਼ਹੀਦੀ ਸਮਾਗਮ ਤੇ ਵਿਦਿਆਲੇ ਦੀ ਪਹਿਲੀ ਵਰ੍ਹੇਗੰਢ
  • anti india protest in canada
    ਕੈਨੇਡਾ 'ਚ ਇਕ ਵਾਰ ਫ਼ਿਰ ਭਾਰਤ ਵਿਰੋਧੀ ਪ੍ਰਦਰਸ਼ਨ ! ਤਿਰੰਗੇ ਦਾ ਵੀ ਕੀਤਾ ਗਿਆ ਅਪਮਾਨ
  • akali dal  senior leader  canada airport
    ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕੈਨੇਡਾ ਚ ਨਹੀਂ ਮਿਲੀ ਐਂਟਰੀ
  • advisory to indians in canada
    ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ!
  • punjabis in canada
    ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
  • markets will remain closed for 4 days
    ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
  • jalandhar news
    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ...
  • punjab important news for those buying and selling two wheelers
    ਪੰਜਾਬ : ਦੋਪਹੀਆ ਵਾਹਨ ਖ਼ਰੀਦਣ ਤੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਡੀਲਰਾਂ ਨੇ...
  • jalandhar residents have paid more than 2 25 crore traffic challan fines
    ਜਲੰਧਰੀਆਂ ਨੇ ਜੁਰਮਾਨੇ ਭਰਨ 'ਚ ਗੱਡੇ ਝੰਡੇ, ਸਾਢੇ 5 ਮਹੀਨਿਆਂ 'ਚ ਟ੍ਰੈਫਿਕ...
Trending
Ek Nazar
zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • student dies in road accident
      ਪੰਜਾਬ: ਮਾਪਿਆਂ ਦੇ ਨੌਜਵਾਨ ਪੁੱਤ ਨਾਲ ਵਾਪਰਿਆ ਵੱਡਾ ਹਾਦਸਾ, ਸੋਚਿਆ ਨਾ ਸੀ ਇੰਝ...
    • accident in barnala
      ਧਨੌਲਾ-ਭੀਖੀ ਰੋਡ ’ਤੇ ਹਾਦਸਾ! ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
    • ludhiana cp office
      ਨਿਹੰਗ ਸਿੰਘ ਤੇ ਸ਼ਿਵ ਸੈਨਾ ਆਗੂ ਫ਼ਿਰ ਹੋਏ ਆਹਮੋ-ਸਾਹਮਣੇ! ਪੁਲਸ ਨੇ ਸ਼ਾਂਤ ਕਰਵਾਇਆ...
    • dera sachkhand ballan head sant niranjan das ji honored with padma shri
      ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
    • maharashtra government sri hazur sahib
      ਮਹਾਰਾਸ਼ਟਰ ਸਰਕਾਰ ਵੱਲੋਂ Sikh Gurdwara Act ਰੱਦ, ਨਵੇਂ ਕਾਨੂੰਨ ਦੀ ਤਿਆਰੀ,...
    • nihang singhs return from uttarakhand gurdwara sahib
      ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ ਪਰਤੇ ਨਿਹੰਗ ਸਿੰਘ! CM ਧਾਮੀ ਨਾਲ ਮੁਲਾਕਾਤ...
    • bricks in punjab  price of bricks
      ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ...
    • all districts of punjab police checkpoints punjab police
      ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
    • rain will occur in punjab alert in punjab
      ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
    • center s big decision regarding punjab s borders
      ਪੰਜਾਬ ਦੀਆਂ ਸਰਹੱਦਾਂ ਨੂੰ ਲੈ ਕੇ ਕੇਂਦਰ ਦਾ ਵੱਡਾ ਫ਼ੈਸਲਾ, ਸੂਬਾ ਵਾਸੀਆਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +