ਮੁੱਲਾਂਪੁਰ ਦਾਖਾ (ਕਾਲੀਆ) : ਆਏ ਦਿਨ ਤੇਜ਼ਧਾਰ ਹਥਿਆਰਬੰਦ ਲੁਟੇਰੇ ਰਾਹਗੀਰਾਂ ਨੂੰ ਚਿੱਟੇ ਦਿਨ ਲੁੱਟ ਰਹੇ ਹਨ ਅਤੇ ਲੋਕਾਂ ’ਚ ਲੁਟੇਰਿਆਂ ਪ੍ਰਤੀ ਭਾਰੀ ਸਹਿਮ ਵੀ ਪਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਬੀਤੇ ਦਿਨ ਭੋਲਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸਵੱਦੀ ਕਲਾਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ’ਚ ਪਿੰਡ ਚੱਕ ਕਲਾਂ ਜਾ ਰਿਹਾ ਸੀ ਕਿ ਸਿੱਧਵਾਂ ਨਹਿਰ ਪੁਲ ’ਤੇ ਚੱਕ ਕਲਾਂ ਦੇ ਵਿਚਕਾਰ ਨਹਿਰ ਦੀ ਪਟੜੀ ’ਤੇ ਘਾਤ ਲਗਾ ਕੇ ਬੈਠੇ 3 ਲੁਟੇਰਿਆਂ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਉੱਪਰ ਇਸ ਦੀ ਨਜ਼ਰ ਪਈ ਤਾਂ ਇਸ ਨੇ ਆਪਣਾ ਮੋਟਰਸਾਈਕਲ ਤੇਜ਼ ਕਰ ਕੇ ਭਜਾ ਲਿਆ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਸਟੇਜ 'ਤੇ ਦਿੱਤੀ ਚਿਤਾਵਨੀ, ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤਾਂ...
ਜਦੋਂ ਇਹ ਲੁਟੇਰਿਆਂ ਕੋਲੋਂ ਨਿਕਲਣ ਲੱਗਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਤਲਵਾਰ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਤਲਵਾਰ ਉਸ ਦੇ ਗੁੱਟ ’ਤੇ ਵੱਜੀ ਪਰ ਭੋਲੇ ਨੇ ਦਲੇਰੀ ਵਿਖਾਉਂਦਿਆਂ ਆਪਣਾ ਮੋਟਰਸਾਈਕਲ ਜ਼ਖਮੀ ਹਾਲਤ ’ਚ ਪਿੰਡ ਚੱਕ ਕਲਾਂ ਵਿਖੇ ਵਾੜ ਦਿੱਤਾ, ਜਿਸ ਕਰ ਕੇ ਉਸ ਦੀ ਜਾਨ ਬਚ ਗਈ।
ਜੇਕਰ ਉਹ ਮੋਟਰਸਾਈਕਲ ਦਲੇਰੀ ਨਾਲ ਨਾ ਭਜਾਉਂਦਾ ਤਾਂ ਉਹ ਲੁੱਟ ਦਾ ਸ਼ਿਕਾਰ ਹੋ ਸਕਦਾ ਸੀ। ਭੋਲਾ ਸਿੰਘ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਜਗਰਾਓਂ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੇ ਗੁੱਟ 'ਤੇ ਡਾਕਟਰਾਂ ਨੇ 13 ਟਾਂਕੇ ਲਗਾਏ। ਇਸ ਵਾਰਦਾਤ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
NEXT STORY