ਬਟਾਲਾ, (ਬੇਰੀ)- ਸਥਾਨਕ ਨਿਊ ਡਾਇਮੰਡ ਕਾਲੋਨੀ ਸਥਿਤ ਇਕ ਕੋਠੀ ’ਚ ਅੱਜ ਹਥਿਆਰਬੰਦ ਨਕਾਬਪੋਸ਼ ਡਾਕਾ ਮਾਰਨ ਦੀ ਨੀਅਤ ਨਾਲ ਦਾਖਲ ਹੋਏ ਜਿਥੇ ਮੌਜੂਦ ਅੌਰਤਾਂ ਕੋਲੋਂ ਨਕਾਬਪੋਸ਼ਾਂ ਨੂੰ ਆਪਣੀ ਜਾਨ ਛੁਡਾ ਕੇ ਭੱਜਣਾ ਪਿਆ। ®ਜਾਣਕਾਰੀ ਦਿੰਦਿਆਂ ਕੋਠੀ ਦੇ ਮਾਲਕ ਦਰਸ਼ਨ ਅਗਰਵਾਲ ਪੁੱਤਰ ਲਾਲ ਚੰਦ ਵਾਸੀ ਨਿਊ ਡਾਇਮੰਡ ਕਾਲੋਨੀ ਨੇ ਦੱਸਿਆ ਕਿ ਅੱਜ ਦੁਪਹਿਰ ਡੇਢ ਵਜੇ ਉਨ੍ਹਾਂ ਦੇ ਘਰ ’ਚ ਪਰਿਵਾਰ ਦੀਆਂ ਤਿੰਨ ਅੌਰਤਾਂ ਅਤੇ ਦੋ ਨੌਕਰਾਣੀਆਂ ਮੌਜੂਦ ਸਨ ਜੋ ਆਪਣੇ-ਆਪਣੇ ਕੰਮ ’ਚ ਲੱਗੀਆਂ ਹੋਈਆਂ ਸਨ ਜਦਕਿ ਉਨ੍ਹਾਂ ਦੀ ਕੋਠੀ ਦਾ ਮੇਨ ਗੇਟ ਖੁੱਲ੍ਹਾ ਸੀ, ਜਿਸ ਨੂੰ ਦੇਖ ਕੇ ਦਿਨ-ਦਿਹਾਡ਼ੇ ਡਾਕਾ ਮਾਰਨ ਦੀ ਨੀਅਤ ਨਾਲ ਦੋ ਨਕਾਬਪੋਸ਼ ਨੌਜਵਾਨ ਕੋਠੀ ਅੰਦਰ ਦਾਖਲ ਹੋਏ ਅਤੇ ਦੋ ਬਾਹਰ ਖਡ਼੍ਹੇ ਰਹੇ। ਦਰਸ਼ਨ ਅਗਰਵਾਲ ਨੇ ਅੱਗੇ ਦੱਸਿਆ ਕਿ ਨਕਾਬਪੋਸ਼ਾਂ ਵਿਚੋਂ ਇਕ ਨੇ ਨੌਕਰਾਣੀ ਦੀ ਗਰਦਨ ’ਤੇ ਜਿਵੇਂ ਹੀ ਦਾਤਰ ਰੱਖਿਆ ਤਾਂ ਦੂਸਰੀ ਨੌਕਰਾਣੀ ਨੇ ਦੇਖਦੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਘਰ ਦੀਆਂ ਬਾਕੀ ਅੌਰਤਾਂ ਵੀ ਆ ਗਈਆਂ ਜਿਨ੍ਹਾਂ ਨੇ ਨਕਾਬਪੋਸ਼ ਨੌਜਵਾਨ ਨੂੰ ਦਬੋਚਿਆ ਅਤੇ ਛਿੱਤਰ-ਪਰੇਡ ਕਰਨੀ ਸ਼ੁਰੂ ਕਰ ਦਿੱਤੀ ਪਰ ਨਕਾਬਪੋਸ਼ ਆਪਣੀ ਜਾਨ ਬਚਾਉਂਦੇ ਹੋਏ ਅੌਰਤਾਂ ਦੇ ਚੁੰਗਲ ’ਚੋਂ ਖੁਦ ਨੂੰ ਛੁਡਾ ਕੇ ਭੱਜ ਨਿਕਲਿਆ। ਦਰਸ਼ਨ ਨੇ ਦੱਸਿਆ ਕਿ ਇਸ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਇਸ ਤਰ੍ਹਾਂ ਅੌਰਤਾਂ ਦੀ ਬਹਾਦਰੀ ਨਾਲ ਕੋਠੀ ’ਚ ਡਾਕਾ ਪੈਣ ਤੋਂ ਬਚ ਗਿਆ। ਪਰਿਵਾਰ ਅਨੁਸਾਰ ਨਕਾਬਪੋਸ਼ ਨਾਲ ਲੱਗਦੇ ਖਾਲੀ ਪਲਾਟ ਰਾਹੀਂ ਆਏ ਹਨ। ®ਘਟਨਾ ਦੀ ਸੂਚਨਾ ਮਿਲਦਿਅਾਂ ਹੀ ਡੀ. ਐੱਸ. ਪੀ. ਸਿਟੀ ਪ੍ਰਹਲਾਦ ਸਿੰਘ ਅਤੇ ਐੱਸ. ਐੱਚ. ਓ. ਸਿਟੀ ਵਿਸ਼ਵਾਮਿੱਤਰ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਵਿਰੋਧ ਕਰ ਰਹੇ ਪਿਉ-ਧੀ ਨੇ ਪੀਤੀ ਜ਼ਹਿਰੀਲੀ ਦਵਾਈ
NEXT STORY