ਲੁਧਿਆਣਾ: ਫੌਜ 'ਚ ਭਰਤੀ ਦਾ ਸੁਪਨਾ ਦਿਖਾ ਕੇ ਨੌਜਵਾਨਾਂ ਤੋਂ ਲੱਖਾਂ ਠੱਗਣ ਵਾਲੇ ਦੋਸ਼ੀ ਸਵਰਨ ਸਿੰਘ ਗਿਲ ਨੂੰ ਪੁਲਸ ਅਜੇ ਤੱਕ ਫੜ੍ਹ ਨਹੀਂ ਸਕੀ ਹੈ। ਇਸ ਮਾਮਲੇ 'ਚ ਪੀੜਤਾਂ ਤੋਂ ਕਈ ਖੁਲਾਸੇ ਹੋਏ ਹਨ। ਪਤਾ ਚੱਲਿਆ ਹੈ ਕਿ ਠੱਗ ਪਿਛਲੇ 6 ਮਹੀਨੇ ਤੋਂ ਨੌਜਵਾਨਾਂ ਨੂੰ ਉਨ੍ਹਾਂ ਦੇ ਪਿੰਡ ਜਾ ਕੇ 5 ਵਜੇ ਗਰਾਉਂਡ 'ਚ ਬੁਲਾ ਕੇ ਭਰਤੀ ਦੀ ਟ੍ਰੈਨਿੰਗ ਦੇ ਰਿਹਾ ਸੀ, ਉੱਥੇ ਕਈ ਨੌਜਵਾਨਾਂ ਨੇ ਘਰ ਗਿਰਵੀ ਰੱਖ ਕੇ ਕਿਸੇ ਨੇ ਗਾਂ ਵੇਚ ਕੇ ਭਰਤੀ ਦੇ ਲਈ ਪੈਸੇ ਦਿੱਤੇ ਸਨ। ਦੂਜੇ ਪਾਸੇ ਪੀੜਤਾਂ ਨੂੰ ਇਨਸਾਫ ਦੇ ਲਈ ਹੁਣ ਭਟਕਣਾ ਪੈ ਰਿਹਾ ਹੈ। ਉੱਥੇ ਮਾਮਲੇ ਨੂੰ ਲੈ ਕੇ ਥਾਣਾ ਸੁਧਾਰ, ਡੇਹਲਾਂ ਅਤੇ ਲਾਡੋਵਾਲ ਦੀ ਪੁਲਸ ਵਲੋਂ ਇਕ-ਦੂਜੇ ਦਾ ਏਰੀਆ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ ਦੋਸ਼ੀ ਵਲੋਂ ਥਾਣਾ ਸੁਧਾਰ ਅਤੇ ਡੇਹਲੋਂ ਦੇ ਏਰੀਏ 'ਚ ਨੌਜਵਾਨਾਂ ਨੂੰ ਟ੍ਰੈਨਿੰਗ ਦਿੱਤੀ ਸੀ। ਖੁਲਾਸਾ ਹੋਇਆ ਹੈ ਕਿ ਠੱਗ ਨੇ ਪਹਿਲਾਂ ਇਕ 34 ਸਾਲ ਦੇ ਵਿਅਕਤੀ ਨੂੰ ਕਰਨਲ ਦਾ ਲੰਗਾਰੀ ਲਗਾਉਣ ਦਾ ਝਾਂਸਾ ਦੇ 5 ਲੱਖ ਦੀ ਠੱਗੀ ਮਾਰੀ ਸੀ। ਉਸ ਨੇ ਨੌਜਵਾਨਾਂ ਨੂੰ ਯਕੀਨ 'ਚ ਲਿਆਉਣ ਦੇ ਲਈ ਉਨ੍ਹਾਂ ਨੇ ਭਰਤੀ ਦੇ ਲਈ ਟੈਸਟ ਕਰਵਾਉਣ ਲਈ ਫਰਜ਼ੀ ਮੋਹਰ ਲਗਾ ਕੇ ਦਸਤਖਤ ਕਰਕੇ ਐਂਟਰੀ ਪਾਸ ਵੀ ਦਿੱਤੇ ਸਨ, ਜਿਨ੍ਹਾਂ ਨੂੰ ਦਿਖਾ ਕੇ ਉਹ ਐਂਟਰੀ ਲੈ ਸਕਦੇ ਹਨ, ਜਦਕਿ ਠੱਗ ਨੇ ਕਈ ਨੌਜਵਾਨਾਂ ਨੂੰ ਇੰਡੀਅਨ ਆਰਮੀ ਭਰਤੀ ਸਰਟੀਫਿਕੇਟ ਵੀ ਦਿੱਤੇ ਸਨ। ਇਸ ਨੌਜਵਾਨ ਦੇ ਮੁਤਾਬਕ ਠੱਗ ਨੇ ਤਾਂ ਉਸ ਨੂੰ ਭਰਤੀ ਦਾ ਸਰਟੀਫਿਕੇਟ ਵੀ ਦੇ ਦਿੱਤਾ ਸੀ ਪਰ ਉਸ ਨੂੰ ਭਰਤੀ ਦੀ ਤਾਰੀਖ ਦੱਸਣ 'ਤੇ ਹੀ ਮਿਲਟਰੀ ਕੈਂਪ ਜਾ ਕੇ ਦਿਖਾਉਣ ਨੂੰ ਕਿਹਾ ਸੀ। ਇਸ ਤਰ੍ਹਾਂ ਸ਼ਾਤਿਰ ਤਰੀਕੇ ਨਾਲ ਲੋਕਾਂ ਨੂੰ ਜਾਲ 'ਚ ਫਸਾਉਣ ਵਾਲੇ ਠੱਗ ਸਵਰਨ ਸਿੰਘ ਗਿੱਲ ਨੂੰ ਪੁਲਸ ਇਕ ਹਫਤੇ ਬਾਅਦ ਵੀ ਫੜ੍ਹ ਨਹੀਂ ਸਕੀ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਰਮੇਸ਼ ਪੋਖਰਿਆਲ ਨੂੰ ਇਮਤਿਹਾਨ ਸਬੰਧੀ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ
ਸ਼ੱਕ ਨਾ ਹੋਵੇ ਇਸ ਲਈ ਦੋਸ਼ੀ ਫੌਜ ਦੀ ਵਰਦੀ ਪਾ ਕੇ ਕਰਦਾ ਸੀ ਵੀਡੀਓ ਕਾਲ
ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨਾਂ ਨੂੰ ਜਾਲ 'ਚ ਫਸਾਉਣ ਲਈ ਫੌਜ ਦੀ ਵਰਦੀ ਪਾ ਕੇ ਵੀਡੀਓ ਕਾਲ ਕਰਦਾ ਸੀ। ਉਹ ਖੁਦ ਨੂੰ ਲੈਫਟੀਨੈਂਟ ਕਰਨਲ ਕਹਿੰਦਾ ਸੀ। ਜੇਕਰ ਕੋਈ ਭਰਤੀ ਤੋਂ ਮਨ੍ਹਾਂ ਕਰਦਾ ਤਾਂ ਉਸ ਪਰਿਵਾਰ ਨੂੰ ਜ਼ਿੰਦਗੀ ਬਣ ਜਾਣ ਦੀ ਗੱਲ ਦਾ ਝਾਂਸਾ ਦੇ ਕੇ ਫਸਾਉਂਦਾ ਸੀ। ਪੀੜਤਾਂ ਦੇ ਮੁਤਾਬਕ ਦੋਸ਼ੀ ਨੇ ਭਰਤੀ ਤੋਂ ਪਹਿਲਾਂ ਵਰਦੀਆਂ ਖਰੀਦ ਕੇ ਆਪਣੀ ਕਾਰ 'ਚ ਰੱਖੀਆਂ ਹੋਈਆਂ ਸਨ। ਉਹ ਸਾਰਿਆਂ ਨੂੰ ਭਰਤੀ ਦੇ ਦਿਨ ਉਕਤ ਵਰਦੀ ਦੇਣ ਦੀ ਗੱਲ ਕਹਿੰਦਾ ਸੀ।
ਪੀੜਤਾਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
ਬਰਨਾਲਾ ਦੇ ਹਰਪ੍ਰੀਤ ਨੇ ਦੱਸਿਆ ਕਿ ਮੇਰੇ ਜਾਣਕਾਰ ਜਸਪਾਲ ਸਿੰਘ ਨੇ ਭਰਤੀ ਕਰਵਾਉਣ ਦੀ ਗੱਲ ਕਹੀ। ਉਹ ਉਸ ਨੂੰ ਨਾਲ ਲੈ ਕੇ ਗਿਆ ਅਤੇ ਉਸ ਵਿਅਕਤੀ ਨਾਲ ਮਿਲਾਇਆ। ਉਸ ਨੇ ਇਸ ਤਰ੍ਹਾਂ ਆਪਣੀਆਂ ਗੱਲਾਂ 'ਚ ਫਸਾਇਆ ਕਿ ਉਸ ਨੇ ਸਭ ਕੁੱਝ ਛੱਡ ਕੇ ਫੌਜ 'ਚ ਭਰਤੀ ਹੋਣ ਦੀ ਸੋਚ ਲਈ। ਹਰਪ੍ਰੀਤ ਨੇ ਇਸ ਦੇ ਲਈ ਘਰ ਗਿਰਵੀ ਰੱਖ ਦਿੱਤਾ ਅਤੇ ਗਾਂ ਵੀ ਵੇਚ ਦਿੱਤੀ। ਸਾਰੇ ਪੈਸੇ ਇਕੱਠੇ ਕਰਕੇ ਦੋਸ਼ੀ ਨੂੰ 3 ਲੱਖ ਦਿੱਤੇ। ਬਾਅਦ 'ਚ ਪਤਾ ਚੱਲਿਆ ਕਿ ਠੱਗੀ ਹੋਈ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਵਿਦੇਸ਼ ਜਾ ਰਿਹਾ ਸੀ, ਮਾਮੇ ਨੇ 1 ਲੱਖ 'ਚ ਕਰਵਾਈ ਸੀ ਗੱਲ
ਪਿੰਡ ਫੱਲੇਵਾਲ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਮਾਨੀਆ ਦਾ ਵੀਜ਼ਾ ਲਗਵਾ ਰਿਹਾ ਸੀ। ਇਸ 'ਚ ਮਾਮੇ ਨੇ ਉਸ ਦੀ ਅਤੇ ਉਸ ਦੇ ਦੋਸਤ ਦੀ ਭਰਤੀ ਦੇ ਲਈ 1 ਲੱਖ ਰੁਪਏ ਦੀ ਨਕਦੀ ਦਿੱਤੀ ਸੀ। ਇਸ ਦੇ ਚੱਲਦੇ ਉਹ ਰੁਕ ਗਿਆ। ਪਹਿਲਾਂ ਦੋਸ਼ੀ ਨੇ 23 ਮਾਰਚ ਨੂੰ ਭਰਤੀ ਦੀ ਗੱਲ ਕਹੀ ਫਿਰ ਤਾਲਾਬੰਦੀ ਦਾ ਬਹਾਨਾ ਬਣਾਇਆ। ਉਹ ਰੋਜ਼ ਪਿੰਡ ਆ ਕੇ ਟ੍ਰੈਨਿੰਗ ਦਿੰਦਾ ਰਿਹਾ ਅਤੇ ਹੁਣ ਸਮਝ ਨਹੀਂ ਆ ਰਿਹਾ ਕਿਸ ਨੂੰ ਇਸ ਬਾਰੇ ਕਿਹਾ ਜਾਵੇ।
ਡਾ. ਓਬਰਾਏ ਦੀ ਬਦੌਲਤ ਵਤਨ ਪਰਤੇ 177 ਨੌਜਵਾਨ, ਤੀਜੀ ਉਡਾਣ ਪੁੱਜੀ ਚੰਡੀਗੜ੍ਹ
NEXT STORY