ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਚੋਰੀ ਦਾ ਤਾਂਬਾ ਖਰੀਦਣ ਅਤੇ ਵੇਚਣ 'ਤੇ 5 ਵਿਅਕਤੀਆਂ ਖਿਲਾਫ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਾਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੁਖਦੇਵ ਸਿੰਘ ਪੁੱਤਰ ਹਰਚਰਨ ਸਿੰਘ, ਬਲਵੰਤ ਸਿੰਘ ਉਰਫ ਕਾਲਾ ਪੁੱਤਰ ਧੰਨਾ ਸਿੰਘ ਵਾਸੀ ਅਮਰੂਕੋਟੜਾ ਥਾਣਾ ਚੀਮਾ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ 'ਚੋਂ ਤਾਂਬਾ ਚੋਰੀ ਕਰ ਕੇ ਗਿਆਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਖਤੌਰ ਨਗਰ ਸੁਨਾਮ, ਵਿਸ਼ਵ ਕੁਮਾਰ ਉਰਫ ਸ਼ਾਲੂ ਪੁੱਤਰ ਸਵ. ਸੁਰਿੰਦਰ ਗੌਰਵ ਵਾਸੀ ਸਰਾਫਾ ਬਾਜ਼ਾਰ ਸੁਨਾਮ ਅਤੇ ਮਦਨ ਲਾਲ ਪੁੱਤਰ ਕ੍ਰਿਸ਼ਨ ਵਾਸੀ ਸਿਨੇਮਾ ਰੋਡ ਸੁਨਾਮ ਨੂੰ ਵੇਚਦੇ ਹਨ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਸੁਖਦੇਵ ਸਿੰਘ ਅਤੇ ਬਲਵੰਤ ਸਿੰਘ ਉਰਫ ਕਾਲਾ ਨੂੰ ਮੌਕੇ ਤੋਂ ਚੋਰੀ ਦੇ 40 ਕਿਲੋ ਤਾਂਬੇ ਦੀ ਤਾਰ ਨਾਲ ਕਾਬੂ ਕਰ ਕੇ ਰੂਚੀ ਕੰਬੋਜ ਐੱਸ. ਡੀ. ਜੇ. ਐੱਮ. ਸੁਨਾਮ ਦੀ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਸਾਈਕਲ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY