ਮਾਨਸਾ(ਜੱਸਲ)-ਸਥਾਨਕ ਪੁਲਸ ਨੇ ਪਿੰਡ ਅਕਲੀਆਂ ਸਥਿਤ ਇਕ ਘਰ 'ਚ ਰੇਡ ਕਰ ਕੇ ਨਾਜਾਇਜ਼ ਸ਼ਰਾਬ, ਲਾਹਣ ਤੇ ਚਾਲੂ ਭੱਠੀ ਬਰਾਮਦ ਕਰ ਕੇ ਇਕ ਵਿਅਕਤੀ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਹੈ। ਜਾਣਕਾਰੀ ਅਨੁਸਾਰ ਥਾਣਾ ਜੋਗਾ ਦੇ ਹੌਲਦਾਰ ਨੈਬ ਸਿੰਘ ਨੇ ਆਪਣੀ ਪੁਲਸ ਟੀਮ ਸਮੇਤ ਗਸ਼ਤ ਦੌਰਾਨ ਮਿਲੀ ਮੁਖ਼ਬਰੀ ਦੇ ਆਧਾਰ 'ਤੇ ਪਿੰਡ ਅਕਲੀਆਂ ਵਾਸੀ ਰਣਜੀਤ ਸਿੰਘ ਪੁੱਤਰ ਭਰਪੂਰ ਸਿੰਘ ਦੇ ਘਰ ਰੇਡ ਕਰ ਕੇ ਇਕ ਬੋਤਲ ਨਾਜਾਇਜ਼ ਸ਼ਰਾਬ, 50 ਲੀਟਰ ਲਾਹਣ ਤੇ ਇਕ ਚਾਲੂ ਭੱਠੀ ਬਰਾਮਦ ਕਰਨ ਉਪਰੰਤ ਉਕਤ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਬਿਜਲੀ ਦਰਾਂ 'ਚ ਕੀਤਾ ਵਾਧਾ ਕੈਪਟਨ ਸਰਕਾਰ ਤੁਰੰਤ ਵਾਪਸ ਲਵੇ : ਜਥੇ. ਖੋਜੇਵਾਲ
NEXT STORY