ਬਠਿੰਡਾ(ਜ.ਬ.)-ਸੰਗਤ ਮੰਡੀ ਪੁਲਸ ਨੇ ਮੱਧ ਪ੍ਰਦੇਸ਼ ਤੋਂ ਟਰੱਕ 'ਚ ਲਿਆਂਦੀ ਭੁੱਕੀ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਭੁੱਕੀ ਤੇ ਟਰੱਕ ਦੇ ਮਾਲਕ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਫੜੇ ਗਏ 12 ਗੱਟਿਆਂ 'ਚ ਕੁੱਲ ਭੁੱਕੀ ਤਿੰਨ ਕੁਇੰਟਲ ਹੈ, ਜਿਸ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਥਾਣਾ ਸੰਗਤ ਮੰਡੀ ਦੇ ਮੁਖੀ ਇੰਸਪੈਕਟਰ ਗੁਰਖਸ਼ੀਸ਼ ਸਿੰਘ ਅਨੁਸਾਰ ਸੰਗਤ ਪੁਲਸ ਤੇ ਸੀ. ਆਈ. ਏ. ਸਟਾਫ-2 ਦੀਆਂ ਟੀਮਾਂ ਇਕ ਸਾਂਝੇ ਆਪ੍ਰੇਸ਼ਨ ਤਹਿਤ ਪਿੰਡ ਪਥਰਾਲਾ ਨੇੜੇ ਟਰੱਕਾਂ ਦੀ ਚੈਕਿੰਗ ਕਰ ਰਹੀਆਂ ਸਨ। ਇਸੇ ਦੌਰਾਨ ਇਕ ਟਰੱਕ ਪੀ ਬੀ 11ਏ ਕਿਊ 9975 ਨੂੰ ਰੋਕਿਆ ਗਿਆ, ਜਿਸ ਵਿਚ ਕੈਟਲ ਫੀਡ ਭਰੀ ਹੋਈ ਸੀ। ਟਰੱਕ ਚਾਲਕ ਗੁਰਚਰਨ ਸਿੰਘ ਚਰਨਾ ਵਾਸੀ ਕ੍ਰਿਪਾਲੇ ਵਾਲਾ (ਬਰਨਾਲਾ) ਤੇ ਕੰਡਕਟਰ ਮੁਹੰਮਦ ਨਸੀਰ ਵਾਸੀ ਮਾਲੇਰਕੋਟਲਾ (ਸੰਗਰੂਰ) ਦੀਆਂ ਗੱਲਾਂ ਤੋਂ ਸ਼ੱਕ ਹੋਇਆ ਤਾਂ ਪੁਲਸ ਨੇ ਸਾਰੀ ਕੈਟਲ ਫੀਡ ਉਤਰਵਾ ਕੇ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਚੈਕਿੰਗ ਉਪਰੰਤ ਸਾਹਮਣੇ ਆਇਆ ਕਿ ਫੀਡ ਦੀਆਂ ਬੋਰੀਆਂ 'ਚ 12 ਬੋਰੀਆਂ ਭੁੱਕੀ ਦੀਆਂ ਵੀ ਸਨ, ਜਿਨ੍ਹਾਂ ਦੀ ਭਰਤੀ 25 ਕਿਲੋ ਦੀ ਹੈ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਭੁੱਕੀ ਅਤੇ ਫੀਡ ਨਾਲ ਭਰੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ।
19 ਦਿਨਾਂ ਤੋਂ ਲਾਪਤਾ ਔਰਤ ਦੀ ਨਹੀਂ ਕੋਈ ਉੱਘ-ਸੁੱਘ
NEXT STORY