ਖੰਨਾ(ਸੁਨੀਲ)-ਸਿਟੀ ਥਾਣਾ ਦੀ ਪੁਲਸ ਨੇ ਕਿਸੇ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸ਼ਹਿਰ 'ਚ ਸਥਿਤ ਇਕ ਮਿਊਜ਼ਿਕ ਸਟੂਡੀਓ 'ਚ ਰੇਡ ਕਰਦੇ ਹੋਏ ਉੱਥੇ ਮੌਜੂਦ ਪੁਰਸ਼ ਤੇ ਔਰਤਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ, ਜਿੱਥੇ ਇਕ ਪਾਸੇ ਪੁਲਸ ਹਾਲੇ ਤੱਕ ਇਸ ਸਬੰਧ 'ਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਫੜੇ ਗਏ ਪੁਰਸ਼ਾਂ ਤੇ ਔਰਤਾਂ ਦੀ ਵੀਡੀਓ ਵੀ ਬਣਾਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇਲਾਕੇ 'ਚ ਸਥਿਤ ਮਿਊਜ਼ਿਕ ਸਟੂਡੀਓ 'ਚ ਪੁਲਸ ਨੂੰ ਕਿਸੇ ਖਾਸ ਮੁਖ਼ਬਰ ਨੇ ਗਲਤ ਕੰਮ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਕਾਰਨ ਪੁਲਸ ਨੇ ਤੁਰੰਤ ਉਪਰੋਕਤ ਮਿਊਜ਼ਿਕ ਸਟੂਡੀਓ 'ਚ ਰੇਡ ਕਰਦੇ ਹੋਏ ਉੱਥੋਂ ਦੋ ਪੁਰਸ਼ਾਂ ਤੇ ਦੋ ਔਰਤਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ। ਇਨ੍ਹਾਂ ਦੇ ਨਾਲ ਇਕ ਹੋਰ ਵਿਅਕਤੀ ਨੂੰ ਵੀ ਫੜਿਆ ਗਿਆ ਹੈ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਲੋਕ ਸ਼ਹਿਰ ਨਾਲ ਸਬੰਧਤ ਹਨ ਜਾਂ ਫਿਰ ਕਿਸੇ ਦੂਜੇ ਸ਼ਹਿਰ ਤੋਂ ਇੱਥੇ ਮੌਜ-ਮਸਤੀ ਕਰਨ ਆਏ ਸਨ।
ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਇਸ ਸਬੰਧ 'ਚ ਜਦੋਂ ਪੁਲਸ ਅਧਿਕਾਰੀਆਂ ਤੋਂ ਹੋਰ ਵਧੇਰੇ ਜਾਣਕਾਰੀ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਜੇ ਕੁਝ ਵੀ ਦੱਸਣਾ ਜਲਦਬਾਜ਼ੀ ਹੋਵੇਗੀ। ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਤੇ ਪੁੱਛਗਿੱਛ ਜਾਰੀ ਹੈ। ਜੇਕਰ ਕੋਈ ਦੋਸ਼ੀ ਹੋਵੇਗਾ ਤਾਂ ਉਸ ਨੂੰ ਕਿਸੇ ਵੀ ਹਾਲਤ 'ਚ ਛੱਡਿਆ ਨਹੀਂ ਜਾਵੇਗਾ।
ਪਾਵਰਕਾਮ ਵੱਲੋਂ ਵਧੇ ਰੇਟਾਂ ਦਾ ਬਕਾਇਆ ਵਸੂਲਣ 'ਤੇ ਜਤਾਇਆ ਰੋਸ
NEXT STORY