ਲੁਧਿਆਣਾ(ਸਿਆਲ)-ਜੇਲ ਬੈਰਕ ਦੇ ਬਾਥਰੂਮ ਵਿਚ ਜਾ ਕੇ ਗੁਪਤ ਅੰਗ 'ਚੋਂ ਨਸ਼ੇ ਵਾਲਾ ਪਦਾਰਥ ਕੱਢ ਰਹੇ ਹਵਾਲਾਤੀ ਨੂੰ ਹੈੱਡ ਵਾਰਡਨ ਨੇ ਦਬੋਚ ਲਿਆ। ਜਾਣਕਾਰੀ ਅਨੁਸਾਰ ਹਵਾਲਾਤੀ ਪੱਪੂ 27 ਮਾਰਚ ਨੂੰ ਪੇਸ਼ੀ ਭੁਗਤਣ ਗਿਆ ਸੀ। ਉਥੇ ਦਰੇਸੀ ਰੋਡ ਦੇ ਇਲਾਕੇ ਵਿਚ ਰਹਿਣ ਵਾਲਾ ਪੰਡਤ ਨਾਮਕ ਉਸ ਦਾ ਦੋਸਤ ਮੁਲਾਕਾਤ ਕਰਨ ਆਇਆ ਅਤੇ ਪਾਲੀਥੀਨ ਦੇ ਲਿਫਾਫੇ 'ਚ ਨਸ਼ੇ ਵਾਲਾ ਪਦਾਰਥ ਫੜਾ ਗਿਆ, ਜਿਸ ਨੂੰ ਉਕਤ ਹਵਾਲਾਤੀ ਨੇ ਬਖਸ਼ੀਖਾਨੇ 'ਚ ਬਣੇ ਬਾਥਰੂਮ 'ਚ ਜਾ ਕੇ ਗੁਪਤ ਅੰਗ ਵਿਚ ਛੁਪਾ ਲਿਆ। ਅੱਜ ਦੁਪਹਿਰ ਬਾਅਦ ਉਹ ਰਿਸੈਪਸ਼ਨ ਵਾਰਡ 'ਚ ਗਿਣਤੀ ਹੋਣ 'ਤੇ ਉਥੇ ਬਾਥਰੂਮ ਵਿਚ ਜਾ ਕੇ ਗੁਪਤ ਅੰਗ 'ਚ ਛੁਪਾਏ ਨਸ਼ੇ ਵਾਲੇ ਪਦਾਰਥ ਨੂੰ ਕੱਢ ਰਿਹਾ ਸੀ, ਉਥੇ ਡਿਊਟੀ ਕਰ ਰਹੇ ਹੈੱਡ ਵਾਰਡਨ ਸੁਰਿੰਦਰ ਸ਼ਰਮਾ ਨੇ ਉਸ ਦੀ ਹਰਕਤ ਨੂੰ ਦੇਖ ਕੇ ਉਸ ਨੂੰ ਦਬੋਚ ਲਿਆ। ਉਕਤ ਹਵਾਲਾਤੀ ਨੂੰ ਜੇਲ ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਾਮਲਾ ਪੁਲਸ ਨੂੰ ਵੀ ਭੇਜ ਦਿੱਤਾ ਗਿਆ। ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦਾ ਕਹਿਣਾ ਹੈ ਕਿ ਉਕਤ ਲੜਕੇ 'ਤੇ ਵੀ ਕਾਰਵਾਈ ਕੀਤੀ ਜਾਵੇਗੀ, ਜਿਸ ਨੇ ਪੇਸ਼ੀ ਦੌਰਾਨ ਹਵਾਲਾਤੀ ਨੂੰ ਨਸ਼ੇ ਵਾਲਾ ਪਦਾਰਥ ਦਿੱਤਾ ਸੀ।
ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਦਾ ਐਲਾਨ
NEXT STORY