ਗਿੱਦੜਬਾਹਾ(ਕੁਲਭੂਸ਼ਨ)-ਬੀਤੀ ਰਾਤ ਹਲਕੇ ਦੇ ਪਿੰਡ ਭੂੰਦੜ ਦੇ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਵਿਖੇ ਇਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਭਾਈ ਦੇ ਏ. ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਉਸ ਨੇ ਗੁਰਦੁਆਰਾ ਸਾਹਿਬ ਕੇ ਵੇਖਿਆ ਤਾਂ ਸਪਨਾ ਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੜੀ ਹੀ ਇਤਰਾਜ਼ਯੋਗ ਹਾਲਤ ਵਿਚ ਚੁੱਕਿਆ ਹੋਇਆ ਸੀ ਅਤੇ ਉਸ ਨਾਲ ਉਸ ਸਮੇਂ ਉਸ ਦਾ ਦਿਓਰ ਚਰਨ ਦਾਸ ਵੀ ਮੌਜੂਦ ਸੀ। ਗ੍ਰੰਥੀ ਅਨੁਸਾਰ ਉਸ ਨੇ ਸਪਨਾ ਰਾਣੀ ਅਤੇ ਚਰਨਦਾਸ ਨੂੰ ਗੁਰੂ ਘਰ ਦੇ ਚਰਨਕੁੰਡ ਕੋਲ ਰੋਕ ਲਿਆ ਅਤੇ ਉਸ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਨਾਲ ਲੈ ਕੇ ਸਰੂਪ ਦਾ ਸੁੱਖ ਆਸਣ ਕੀਤਾ। ਗ੍ਰੰਥੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਕਰ ਕੇ ਸਪਨਾ ਰਾਣੀ ਅਤੇ ਚਰਨ ਦਾਸ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਥਾਣਾ ਕੋਟਭਾਈ ਦੀ ਪੁਲਸ ਵੱਲੋਂ ਗ੍ਰੰਥੀ ਜੋਗਿੰਦਰ ਸਿੰਘ ਦੇ ਬਿਆਨਾਂ 'ਤੇ ਪਿੰਡ ਭੂੰਦੜ ਦੇ ਰਹਿਣ ਵਾਲੇ ਚਰਨ ਦਾਸ ਪੁੱਤਰ ਨੀਲੂ ਰਾਮ ਅਤੇ ਉਸ ਦੀ ਭਰਜਾਈ ਸਪਨਾ ਰਾਣੀ ਪਤਨੀ ਰੌਸ਼ਨ ਲਾਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉੱਧਰ, ਡੀ. ਐੱਸ. ਪੀ. ਗਿੱਦੜਬਾਹਾ ਰਾਜਪਾਲ ਸਿੰਘ ਹੁੰਦਲ ਦਾ ਕਹਿਣਾ ਸੀ ਕਿ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਤੇਲੰਗਾਨਾ 'ਚ 350 ਕਿ. ਮੀ. ਦਰਿਆ ਦੀ ਰੇਤ ਤੋਂ ਮਿਲਦੇ ਨੇ ਸਾਲਾਨਾ 1400 ਕਰੋੜ : ਸਿੱਧੂ
NEXT STORY