ਗਿੱਦਡ਼ਬਾਹਾ, (ਕੁਲਭੂਸ਼ਨ)-ਪੁਲਸ ਚੌਕੀ ਦੋਦਾ ਨੇ ਕੋਠੇ ਢਾਬਾ ਵਾਲੇ ਦੇ ਰਹਿਣ ਵਾਲੇ ਮਾਂ-ਪੁੱਤਰ ਵਿਰੁੱਧ ਬੀਤੀ ਦਿਨੀਂ ਨਾਬਾਲਗ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਕੋਠੇ ਢਾਬਾ ਵਾਲਾ (ਕੋਟਲੀ ਅਬਲੂ) ਦਾ ਰਹਿਣ ਵਾਲਾ ਅਮਨਜੋਤ ਸਿੰਘ ਉਰਫ ਚਾਂਦੀ ਪੁੱਤਰ ਲਾਹੌਰਾ ਸਿੰਘ ਅਤੇ ਉਸ ਦੀ ਮਾਤਾ ਨਿਰਮਲ ਕੌਰ ਪਤਨੀ ਲਾਹੌਰਾ ਸਿੰਘ ਉਸ ਦੀ 14 ਸਾਲਾ ਨਾਬਾਲਗ ਲਡ਼ਕੀ ਨੂੰ ਬੀਤੀ 15 ਅਗਸਤ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਗਏ।ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਦੋਦਾ ਵੱਲੋਂ ਉਕਤ ਮਾਂ-ਪੁੱਤ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ 16 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀ ਅਮਨਜੋਤ ਸਿੰਘ ਨੂੰ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਤੋਂ ਬੀਤੇ ਦਿਨ ਕਾਬੂ ਕਰ ਕੇ ਲਡ਼ਕੀ ਨੂੰ ਬਰਾਮਦ ਕਰ ਲਿਆ ਗਿਆ ਸੀ, ਜਿਨ੍ਹਾਂ ਦਾ ਅੱਜ ਪੀ. ਐੱਚ. ਸੀ. ਦੋਦਾ ਤੋਂ ਮੈਡੀਕਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਗਿੱਦਡ਼ਬਾਹਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਬਿਜਲੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ
NEXT STORY