ਫਿਰੋਜ਼ਪੁਰ (ਕੁਮਾਰ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਘਰ ਵਿੱਚ ਹੀ ਜੁਗਾੜ ਲਗਾ ਕੇ ਹਥਿਆਰ ਬਣਾਉਣ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਰੱਤਾਖੇੜਾ ਵਿਖੇ ਲਵਪ੍ਰੀਤ ਸਿੰਘ ਨਾਮ ਦਾ ਨੌਜਵਾਨ ਜੁਗਾੜੀ ਤਰੀਕੇ ਨਾਲ ਹਥਿਆਰ ਬਣਾਉਂਦਾ ਹੈ ਅਤੇ ਇਸ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਨੇ ਰੇਡ ਕਰਦੇ ਹੋਏ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕੋਲੋਂ ਇਕ ਪਿਸਤੌਲ ਬਰਾਮਦ ਕੀਤਾ ਗਿਆ, ਜੋ ਉਸਨੇ ਏਅਰ ਪਿਸਤੌਲ ਨੂੰ ਗ੍ਰੈਂਡ ਕਰ ਕੇ ਬਣਾਇਆ ਹੈ ਅਤੇ ਇਸ ਕੋਲੋਂ ਤਿੰਨ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ, ਜੋ ਕਿ ਹੈਂਡ ਮੇਡ ਹਨ ਅਤੇ ਜੋ ਮੋਟਰਸਾਈਕਲ ਦੇ ਪਾਰਟ ਨੂੰ ਮੋਡੀਫਾਈ ਕਰ ਕੇ ਬਣਾਏ ਹੋਏ ਹਨ।
ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ
ਐੱਸ.ਐੱਚ.ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਇਨਾਂ ਹਥਿਆਰਾਂ ਦਾ ਉਸਨੇ ਕੀ ਕਰਨਾ ਸੀ। ਪੁਲਸ ਨੇ ਕਾਬੂ ਕੀਤੇ ਨੌਜਵਾਨ ਖ਼ਿਲਾਫ਼ ਥਾਣਾ ਸਿਟੀ ’ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਣੇ ਮਜੀਠੀਆ ਹੱਥੋਂ ਖੁੱਸੇ ਚੰਡੀਗੜ੍ਹ ਦੇ ਫਲੈਟ, 'ਆਪ' ਵਿਧਾਇਕਾਂ ਨੂੰ ਕੀਤੇ ਗਏ ਅਲਾਟ
NEXT STORY