ਪਠਾਨਕੋਟ (ਸ਼ਾਰਦਾ)- ਸੀ. ਆਈ. ਏ. ਸਟਾਫ਼ ਨੇ ਔਰਤ ਨਾਲ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਸੀ. ਆਈ. ਏ. ਮੁਖੀ ਹਰਕ੍ਰਿਸ਼ਨ ਨੇ ਦੱਸਿਆ ਕਿ ਏ. ਐੱਸ. ਆਈ. ਕਿਸ਼ੋਰੀ ਲਾਲ ਨੇ ਪੁਲਸ ਪਾਰਟੀ ਸਮੇਤ ਨਿਊ ਚੱਕੀ ਪੁਲ 'ਤੇ ਨਾਕਾ ਲਾਇਆ ਹੋਇਆ ਸੀ ਤੇ ਉਨ੍ਹਾਂ ਹਿਮਾਚਲ ਤੋਂ ਪਠਾਨਕੋਟ ਵੱਲ ਆ ਰਹੇ ਐਕਟਿਵਾ ਸਵਾਰ ਨੌਜਵਾਨ ਤੇ ਔਰਤ ਨੂੰ ਰੋਕਿਆ ਤਾਂ ਦੋਵਾਂ ਕੋਲੋਂ 10-10 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ 'ਚ ਔਰਤ ਦੀ ਪਛਾਣ ਰੀਨਾ ਪਤਨੀ ਕੁਲਦੀਪ ਵਾਸੀ ਛੰਨੀਬੇਲੀ ਤੇ ਵਿਵੇਕ ਪੁੱਤਰ ਸੋਹਣ ਲਾਲ ਵਾਸੀ ਭਦਰੋਆ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 20 ਗ੍ਰਾਮ ਜੋ ਹੈਰੋਇਨ ਬਰਾਮਦ ਹੋਈ ਹੈ, ਉਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲੱਖਾਂ ਰੁਪਏ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੂੰ ਦਿੱਤੀ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਮਸ਼ੀਨਾਂ ਦੀ ਸਿਖਲਾਈ
NEXT STORY