ਜਲੰਧਰ/ਮੋਗਾ (ਵੈੱਬ ਡੈਸਕ)—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੋਗਾ ਵਿਖੇ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਨੂੰ ਤੀਜੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ’ਚ 18 ਸਾਸ ਤੋਂ ਉੱਪਰ ਹਰ ਔਰਤ ਦੇ ਖਾਤੇ ’ਚ ਇਕ ਮਹੀਨੇ ਦਾ ਇਕ ਹਜ਼ਾਰ ਰੁਪਇਆ ਆਵੇਗਾ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਾਕਰ ਬਣਨ ’ਤੇ ਬੁਢਾਪਾ ਪੈਨਸ਼ਨ ਮਿਲਣ ਦੇ ਨਾਲ-ਨਾਲ ਪੰਜਾਬ ’ਚ ਹਰ ਬਜ਼ੁਰਗ ਔਰਤ ਦੇ ਖਾਤੇ ’ਚ ਵੀ ਮਹੀਨੇ ਦਾ ਇਕ ਹਜ਼ਾਰ ਰੁਪਇਆ ਆਵੇਗਾ, ਭਾਵੇਂ ਇਕ ਪਰਿਵਾਰ ’ਚ ਤਿੰਨ ਔਰਤਾਂ ਹਨ, ਉਨ੍ਹਾਂ ਦੇ ਖਾਤਿਆਂ ’ਚ ਵੀ ਮਹੀਨੇ ਬਾਅਦ ਇਹ ਇਕ ਹਜ਼ਾਰ ਦੀ ਰਕਮ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਹਜ਼ਾਰ ਭਾਵੇਂ ਬਹੁਤ ਜ਼ਿਆਦਾ ਤਾਂ ਨਹੀਂ ਹਨ ਪਰ ਇਸ ਪੈਸੇ ਦੇ ਨਾਲ ਔਰਤਾਂ ਨੂੰ ਹੌਂਸਲਾ ਮਿਲੇਗਾ। ਇਸ ਪੈਸੇ ਨਾਲ ਔਰਤਾਂ ਆਪਣੀਆਂ ਲੌੜੀਂਦੀਆਂ ਚੀਜ਼ਾਂ ਖ਼ਰੀਦ ਸਕਣਗੀਆਂ ਹੁਣ ਹਰ ਔਰਤ ਆਪਣੇ ਇਸ ਪੈਸੇ ਨਾਲ ਸੂਟ ਲੈ ਸਕੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਕੁੜੀਆਂ ਨੂੰ ਪਰਿਵਾਰ ਤੋਂ ਪੈਸੇ ਮੰਗਣੇ ਪੈਂਦੇ ਹਨ ਹੁਣ ਹਰ ਕੁੜੀ ਕਾਲਜ ਜਾ ਸਕੇਗੀ ਅਤੇ ਔਰਤ ਤੈਅ ਕਰੇਗੀ ਕਿ ਵੋਟ ਕਿਸ ਨੂੰ ਪਾਉਣੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ। 2022 ਦੀਆਂ ਚੋਣਾਂ ਪੰਜਾਬ ਦਾ ਭਵਿੱਖ ਬਦਲ ਦੇਣਗੀਆਂ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਕੇਜਰੀਵਾਲ ਸੰਬੋਧਨ ਦੌਰਾਨ ਕਿਹਾ ਕਿ ਦਿੱਲੀ ਵਾਲਿਆਂ ਨੇ ਇਕ ਮੌਕਾ ਸਾਨੂੰ ਦਿੱਤਾ ਸੀ ਅਤੇ ਬਾਕੀ ਪਾਰਟੀਆਂ ਨੂੰ ਹੁਣ ਭੁੱਲ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇ ਕੇ ਵੇਖਣ। ਇਸ ਮੌਕੇ ਬਲਜਿੰਦਰ ਕੌਰ, ਅਨਮੋਲ ਗਗਨ ਮਾਨ, ਭਗਵੰਤ ਮਾਨ ਸਮੇਤ ਹੋਰ ਸਮੁੱਚੀ ਲੀਡਰਸ਼ਿਪ ਸ਼ਾਮਲ ਸੀ।ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲੀ ਗਾਰੰਟੀ ਦੌਰਾਨ ਕਿਹਾ ਸੀ ਕਿ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਥੇ ਹੀ ਦੂਜੀ ਗਾਰੰਟੀ ਦੌਰਾਨ ਕੇਜਰੀਵਾਲ ਨੇ ਹਰ ਵਿਅਕਤੀ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੱਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ਰੈਲੀ 'ਚ ਪੁੱਜੇ ਮੁੱਖ ਮੰਤਰੀ ਚੰਨੀ, ਕੀਤੇ ਕਈ ਅਹਿਮ ਐਲਾਨ
NEXT STORY