ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਸੁੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪੁੱਜੇ। ਅਰਵਿੰਦ ਕੇਜਰੀਵਾਲ ਨੇ ਸੈਕਟਰ-43 ’ਚ ਸਥਿਤ ਦੁਸਹਿਰਾ ਗਰਾਊਂਡ ’ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਵਾਸੀਆਂ ਨੂੰ 5 ਵੱਡੀਆਂ ਗਾਰੰਟੀਆਂ ਦਿੱਤੀਆਂ। ਇਸ ਦੌਰਾਨ ਕੇਜਰੀਵਾਲ ਨੇ ਪਹਿਲੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਭਿ੍ਰਸ਼ਟਾਚਾਰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜੋ ਸਾਰਾ ਪੈਸਾ ਭਾਜਪਾ-ਕਾਂਗਰਸ ਵਾਲੇ ਖਾ ਜਾਂਦੇ ਹਨ, ਸਰਕਾਰ ਆਉਣ ’ਤੇ ਇਹ ਚੋਰੀ ਬੰਦ ਹੋਵੇਗੀ। ਦੂਜੀ ਗਾਰੰਟੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ’ਚੋਂ ਕੂੜੇ ਦੇ ਪਹਾੜ ਖ਼ਤਮ ਕੀਤੇ ਜਾਣਗੇ। ਚੰਡੀਗੜ੍ਹ ਨੂੰ ਸਭ ਤੋਂ ਸੁੰਦਰ ਸ਼ਹਿਰ ਬਣਾਇਆ ਜਾਵੇਗਾ। ਚੰਡੀਗੜ੍ਹ ਦੀ ਸਾਫ਼-ਸਫ਼ਾਈ ਕਰਕੇ ਚੰਡੀਗੜ੍ਹ ਨੂੰ ਏਸ਼ੀਆ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਕਪੂਰਥਲਾ ਘਟਨਾ: SSP ਦਾ ਵੱਡਾ ਖ਼ੁਲਾਸਾ, ਬੇਅਦਬੀ ਨਹੀਂ ਚੋਰੀ ਕਰਨ ਆਇਆ ਸੀ ਨੌਜਵਾਨ
ਕੇਜਰੀਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਨਗਰ ਨਿਗਮ ’ਚ ਜਾ ਕੇ ਆਪਣੇ ਕੰਮ ਕਰਵਾਉਣ ਦੀ ਲੋੜ ਨਹੀਂ ਪਵੇਗੀ ਸਗੋਂ ਨਗਰ ਨਿਗਮ ਦੇ ਕਰਮਚਾਰੀ ਉਨ੍ਹਾਂ ਦੇ ਘਰਾਂ ’ਚ ਆ ਕੇ ਕੰਮ ਕਰਕੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਇਹ ਲਾਗੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਜੇਕਰ ਕਿਸੇ ਨੂੰ ਰਾਸ਼ਨ ਕਾਰਡ, ਬਿਜਲੀ ਦਾ ਕੁਨੈਕਸ਼ਨ, ਲਾਇਸੈਂਸ ਲੈਣਾ ਜਾਂ ਹੋਰ ਕੋਈ ਸਰਕਾਰੀ ਕੰਮ ਕਰਵਾਉਣਾ ਹੋਵੇ ਤਾਂ ਲੋਕਾਂ ਨੂੰ ਦਫ਼ਤਰ ’ਚ ਨਹੀਂ ਜਾਣਾ ਪੈਂਦਾ ਸਗੋਂ ਕਰਮਚਾਰੀ ਉਨ੍ਹਾਂ ਦੇ ਘਰ ਆ ਕੇ ਕੰਮ ਕਰਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਇਕ ਨੰਬਰ 1076 ਦਿੱਤਾ ਗਿਆ ਹੈ, ਜਿਸ ’ਤੇ ਲੋਕ ਫ਼ੋਨ ਕਰ ਦਿੰਦੇ ਹਨ ਤਾਂ ਕਰਮਚਾਰੀ ਖ਼ੁਦ ਜਾ ਕੇ ਕੰਮ ਕਰਨ ਜਾਂਦੇ ਹਨ।
ਤੀਜੀ ਗਾਰੰਟੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਪਾਣੀ ਦਾ ਬਿੱਲ ਵੀ ਜ਼ੀਰੋ ਕਰਾਂਗੇ। ਸਰਕਾਰ ਬਣਨ ’ਤੇ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ। ਚੌਥੀ ਗਾਰੰਟੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ’ਚ ਹੁਣ ਨਗਰ ਨਿਗਮ ਦੁਆਰਾ ਜਿੰਨੀਆਂ ਵੀ ਹਾਊਸਿੰਗ ਸੁਸਾਇਟੀਆਂ ਹਨ, ਉਨ੍ਹਾਂ ਦੇ ਵਿਕਾਸ ਦਾ ਕੰਮ ਨਗਰ ਨਿਗਮ ਕਰੇਗਾ। ਸੜਕਾਂ ਬਣਾਉਣ ਦਾ ਕੰਮ, ਰੱਖ-ਰਖਾਅ ਦਾ ਕੰਮ ਸਾਰਾ ਨਗਰ ਨਿਗਮ ਹੀ ਕਰੇਗਾ। ਪੰਜਵੀਂ ਗਾਰੰਟੀ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਅਤੇ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ। ਆਮ ਆਦਮੀ ਪਾਰਟੀ ਨੌਜਵਾਨਾਂ ਦੀ ਪਾਰਟੀ ਹੈ ਅਤੇ ਸਭ ਤੋਂ ਵੱਧ ਟਿਕਟਾਂ ਵੀ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦਾ ਸੰਗਤ ਨੇ ਲਾਇਆ ਸੋਧਾ
ਉਨ੍ਹਾਂ ਕਿਹਾ ਕਿ 13 ਸਾਲ ਚੰਡੀਗੜ੍ਹ ਵਾਲਿਆਂ ਨੇ ਭਾਜਪਾ ਅਤੇ 12 ਸਾਲ ਕਾਂਗਰਸ ਨੂੰ ਦਿੱਤੇ ਹਨ ਪਰ ਦੋਵੇਂ ਪਾਰਟੀਆਂ ਨੇ ਮਿਲ ਕੇ ਚੰਡੀਗੜ੍ਹ ਦਾ ਬੇੜਗਰਕ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਹੁਣ 5 ਸਾਲ ਚੰਡੀਗੜ੍ਹ ਵਾਸੀ ਸਾਨੂੰ ਵੀ ਦੇ ਦੇਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਮੇਅਰ ਵੀ ਭਾਜਪਾ ਦਾ ਹੈ, ਐੱਮ. ਪੀ. ਵੀ ਭਾਜਪਾ ਦਾ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਕੁਝ ਨਹੀਂ ਹੋਣ ਵਾਲਾ। ਉਨ੍ਹਾਂ ਲੋਕਾਂ ਨੂੰ ਚੰਡੀਗੜ੍ਹ ’ਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਨਪ੍ਰੀਤ ਬਾਦਲ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਕੀਤਾ ਉਦਘਾਟਨ
NEXT STORY