ਲੁਧਿਆਣਾ (ਰਾਜ) : ਗਿਆਸਪੁਰਾ ਦੇ ਸੂਆ ਰੋਡ ਵਿਖੇ ਗੈਸ ਦਿਮਾਗ ਨੂੰ ਚੜ੍ਹਨ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹਾਦਸੇ ’ਚ ਮਰੇ ਗੋਇਲ ਕਰਿਆਨਾ ਸਟੋਰ ਦੇ ਮਾਲਕ ਸਮੇਤ ਪਰਿਵਾਰ ਦੇ 3 ਮੈਂਬਰਾਂ ਦੀਆਂ ਲਾਸ਼ਾਂ ਨੂੰ ਸਸਕਾਰ ਲਈ ਗਿਆਸਪੁਰਾ ਸਥਿਤ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿਸ ’ਚ ਸੌਰਵ ਗੋਇਲ, ਉਸ ਦੀ ਪਤਨੀ ਪ੍ਰੀਤੀ ਅਤੇ ਮਾਂ ਕਮਲੇਸ਼ ਦੀ ਲਾਸ਼ ਦਾ ਸਸਕਾਰ ਹੋਇਆ। ਸੌਰਵ ਅਤੇ ਪ੍ਰੀਤੀ ਦਾ 8 ਮਹੀਨਿਆਂ ਦਾ ਬੇਟਾ ਆਰਿਅਨ ਹਾਦਸੇ ’ਚ ਵਾਲ-ਵਾਲ ਬਚ ਗਿਆ। ਅੱਜ 8 ਮਹੀਨਿਆਂ ਦੇ ਆਰੀਅਨ ਨੇ ਹੀ ਮਾਤਾ-ਪਿਤਾ ਅਤੇ ਦਾਦੀ ਦੀਆਂ ਲਾਸ਼ਾਂ ਨੂੰ ਮੁੱਖ ਅਗਨੀ ਦਿੱਤੀ। ਉਹ ਗੌਰ ਨਾਲ ਆਪਣੇ ਮਾਤਾ–ਪਿਤਾ ਵੱਲ ਦੇਖ ਰਿਹਾ ਸੀ।
ਉਸ ਮਾਸੂਮ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਮਾਤਾ-ਪਿਤਾ ਹੁਣ ਇਸ ਦੁਨੀਆਂ ’ਚ ਨਹੀਂ ਰਹੇ। ਇਹ ਦੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖਾਂ ’ਚੋਂ ਹੰਝੂ ਛਲਕ ਰਹੇ ਸਨ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਇਸ ਮੌਕੇ ਇਲਾਕੇ ਦੀ ਵਿਧਾਇਕ ਰਵਿੰਦਰਪਾਲ ਕੌਰ ਛੀਨਾ ਵੀ ਮੌਜੂਦ ਰਹੀ। ਉਨ੍ਹਾਂ ਨੇ ਪੀੜਤ ਪਰਿਵਾਰ ਦੇ ਲੋਕਾਂ ਨੂੰ ਧਰਵਾਸ ਦਿੱਤਾ।
ਇਹ ਵੀ ਪੜ੍ਹੋ : ਮੌਤ ਦੇ ਮੂੰਹ ’ਚੋਂ ਬਾਹਰ ਆਏ ਗੌਰਵ ਨੇ ਪ੍ਰਸ਼ਾਸਨ ਨੂੰ ਠਹਿਰਾਇਆ ਮੌਤਾਂ ਦਾ ਜ਼ਿੰਮੇਵਾਰ, ਬੋਲਿਆ-ਸੋਚ ਕੇ ਕੰਭ ਜਾਂਦੀ ਹੈ ਰੂਹ
ਗੌਰਵ ਦੀ ਹਾਲਤ ਠੀਕ, ਹਸਪਤਾਲ ’ਚੋਂ ਮਿਲੀ ਛੁੱਟੀ
ਮ੍ਰਿਤਕ ਸੌਰਵ ਦਾ ਭਰਾ ਗੌਰਵ ਵੀ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਗਿਆ ਸੀ। ਹਾਦਸੇ ਤੋਂ ਬਾਅਦ ਉਹ ਵੀ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਐਡਮਿਟ ਕਰਵਾਇਆ ਗਿਆ ਸੀ। ਕੱਲ ਤੱਕ ਉਸ ਦੀ ਹਾਲਤ ਠੀਕ ਨਹੀਂ ਸੀ ਪਰ ਸੋਮਵਾਰ ਦੁਪਹਿਰ ਤੱਕ ਉਸ ਦੀ ਹਾਲਤ ’ਚ ਕਾਫੀ ਸੁਧਾਰ ਹੋਇਆ ਤਾਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਉਹ ਵੀ ਆਪਣੇ ਪਰਿਵਾਰ ਦੇ ਸਸਕਾਰ ’ਚ ਸ਼ਾਮਲ ਹੋਇਆ ਪਰ ਉਸ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਮਾਂ, ਭਰਾ ਅਤੇ ਭਾਬੀ ਹੁਣ ਇਸ ਦੁਨੀਆਂ ’ਚ ਨਹੀਂ ਰਹੇ।
ਮੌਤ ਖਿੱਚ ਲਿਆਈ ਸੀ ਅਮਿਤ ਨੂੰ, ਸਵੇਰੇ ਘਰ ਆਇਆ ਸੀ ਬਣਿਆ ਮੌਤ ਦਾ ਘਾਹ
ਗੌਰਵ ਨੇ ਦੱਸਿਆ ਕਿ ਉਹ ਅਲੀਗੜ੍ਹ ਦੇ ਪਿੰਡ ਸੁਜਾਪੁਰ ਦੇ ਰਹਿਣ ਵਾਲੇ ਹਨ। ਅਮਿਤ ਵੀ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਸੀ। ਉਹ ਕੁਝ ਦਿਨ ਪਹਿਲਾਂ ਹੀ ਅਲੀਗੜ੍ਹ ਤੋਂ ਲੁਧਿਆਣਾ ਨੌਕਰੀ ਲਈ ਆਇਆ ਸੀ ਅਤੇ ਕੰਪਨੀ ’ਚ ਕੰਮ ਕਰਦਾ ਸੀ। ਉੱਥੇ ਹੀ ਰਹਿੰਦਾ ਸੀ। ਐਤਵਾਰ ਦੀ ਸਵੇਰ ਉਹ ਸੌਰਵ ਨੂੰ ਮਿਲਣ ਲਈ ਘਰ ਆਇਆ ਸੀ ਤਾਂ ਕਿ ਉਸ ਨੂੰ ਕਹਿ ਕੇ ਕਿਤੇ ਹੋਰ ਨੌਕਰੀ ਲੱਭ ਸਕੇ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਨੌਕਰੀ ਲੱਭਣ ਨਹੀਂ ਆਇਆ, ਸਗੋਂ ਮੌਤ ਉਸ ਨੂੰ ਖਿੱਚ ਲਿਆਈ ਹੈ। ਜਦੋਂ ਉਹ ਸਵੇਰੇ ਆਇਆ ਤਾਂ ਕੁਝ ਹੀ ਦੇਰ ਬਾਅਦ ਇਹ ਹਾਦਸਾ ਹੋ ਗਿਆ, ਜਿਸ ਵਿਚ ਅਮਿਤ ਦੀ ਵੀ ਜਾਨ ਚਲੀ ਗਈ। ਉਸ ਦੇ ਪਰਿਵਾਰ ਵਾਲੇ ਹੁਣ ਅਲੀਗੜ੍ਹ ਤੋਂ ਆਏ ਹਨ, ਜੋ ਉਸ ਦੀ ਲਾਸ਼ ਨੂੰ ਅਲੀਗੜ੍ਹ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਤੋਂ ਲੈ ਕੇ ਅਕਾਲੀ ਦਲ ’ਤੇ ਬੇਬਾਕੀ ਨਾਲ ਬੋਲੇ ਕੇਂਦਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ
ਰਿਸ਼ਤੇਦਾਰ ਡਾਕਟਰ ਪਰਿਵਾਰ ਦੀਆਂ ਪੰਜੇ ਲਾਸ਼ਾਂ ਲੈ ਗਏ ਬਿਹਾਰ
ਇਸ ਹਾਦਸੇ ’ਚ ਮਰਨ ਵਾਲੇ ਡਾਕਟਰ ਪਰਿਵਾਰ ਦੇ 5 ਵਿਅਕਤੀਆਂ ਦੀਆਂ ਲਾਸ਼ਾਂ ਰਿਸ਼ਤੇਦਾਰ ਰਾਤ ਨੂੰ ਹੀ ਬਿਹਾਰ ਸਥਿਤ ਪਿੰਡ ਲੈ ਗਏ ਸਨ। ਹਾਦਸੇ ’ਚ ਡਾਕਟਰ ਕਵਿਲਾਸ਼, ਉਸ ਦੀ ਪਤਨੀ ਵਰਸ਼ਾ ਅਤੇ 3 ਬੱਚੇ ਅਭੈ, ਆਰਿਅਨ ਅਤੇ ਕਲਪਨਾ ਦੀ ਮੌਤ ਹੋ ਗਈ ਸੀ। ਬਿਹਾਰ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਲੁਧਿਆਣਾ ਪੁੱਜੇ ਅਤੇ ਉਨ੍ਹਾਂ ਦੀ ਲਾਸ਼ ਐਂਬੂਲੈਂਸ ਰਾਹੀਂ ਬਿਹਾਰ ਲੈ ਗਏ। ਇਸੇ ਤਰ੍ਹਾਂ ਨਵਨੀਤ ਅਤੇ ਉਸ ਦੀ ਪਤਨੀ ਨੀਤੂ ਦੀ ਲਾਸ਼ ਨੂੰ ਵੀ ਨਵਨੀਤ ਦਾ ਭਰਾ ਨੀਤਿਨ ਆਪਣੇ ਨਾਲ ਯੂ. ਪੀ. ਦੇ ਜ਼ਿਲ੍ਹਾ ਹਾਜ਼ੀਪੁਰ ਸਥਿਤ ਪਿੰਡ ਵਿਚ ਲੈ ਗਿਆ ਸੀ, ਜਿੱਥੇ ਉਨ੍ਹਾਂ ਦਾ ਸਸਕਾਰ ਕਰਨਗੇ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਕਾਂਡ : ਦਹਿਸ਼ਤ ਬਰਕਰਾਰ, ਦੂਜੇ ਦਿਨ ਵੀ ਡਰੇ ਹੋਏ ਸਨ ਲੋਕ, 300 ਮੀਟਰ ਦਾ ਇਲਾਕਾ ਰਿਹਾ ਸੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਆਖ਼ਰਕਾਰ ਖ਼ਤਮ ਹੋਈ ਭਾਲ, ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਹੋਈ ਪਛਾਣ
NEXT STORY