ਚੰਡੀਗੜ੍ਹ— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਸ਼ਾ ਕੁਮਾਰੀ ਨੂੰ ਪੰਜਾਬ ਲਈ ਏ.ਆਈ.ਸੀ.ਸੀ. ਸਕੱਤਰ ਇੰਚਾਰਜ ਨਿਯੁਕਤ ਕੀਤੇ ਜਾਣ ਨੂੰ ਪੂਰੀ ਤਰ੍ਹਾਂ ਸਹੀ ਠਹਿਰਾਉਂਦਿਆਂ ਹਾਈਕਮਾਂਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਵਿਰੋਧੀ ਧਿਰ ਵਲੋਂ ਚੁੱਕੇ ਜਾ ਰਹੇ ਸੁਆਲਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਕੁਮਾਰੀ ਦੀ ਨਿਯੁਕਤੀ ਤੋਂ ਪਹਿਲਾਂ ਪੁੱਛੇ ਜਾਣ 'ਤੇ ਉਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਉਨ੍ਹਾਂ ਦੇ ਨਾਂ ਨੂੰ ਸਹਿਮਤੀ ਦਿੱਤੀ ਸੀ। ਉਨ੍ਹਾਂ ਅਕਾਲੀਆਂ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਲਈ ਵਰ੍ਹਦਿਆਂ ਕਿਹਾ ਕਿ ਇਹ ਤਾਂ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲੀ ਗੱਲ ਹੋਈ।
ਉਨ੍ਹਾਂ ਆਸ਼ਾ ਕੁਮਾਰੀ ਦੀ ਨਿਯੁਕਤੀ ਦੀ ਅਲੋਚਨਾ ਕਰਨ ਵਾਲੇ ਵਿਰੋਧੀ ਆਗੂਆਂ ਨੂੰ ਕਿਹਾ ਕਿ ਬਿਹਤਰ ਹੋਵੇਗਾ, ਜੇ ਉਹ ਆਪਣੇ ਕੰਮ ਨਾਲ ਕੰਮ ਰੱਖਣ ਤੇ ਕਾਂਗਰਸ ਅੰਦਰ ਝਾਤੀ ਮਾਰਨ ਦੀ ਬਜਾਏ ਆਪਣਾ ਘਰ ਸੰਭਾਲਣ। ਖਾਸ ਕਰਕੇ 'ਆਪ' ਜਿਸਦੇ ਸੱਤ ਵਿਧਾਇਕ ਭ੍ਰਿਸ਼ਟਾਚਾਰ ਤੋਂ ਲੈ ਕੇ ਔਰਤਾਂ ਦੀ ਇੱਜ਼ਤ ਲੁੱਟਣ ਸੰਬੰਧੀ ਗੰਭੀਰ ਦੋਸ਼ਾਂ ਹੇਠ ਜੇਲ 'ਚ ਹਨ। ਉਨ੍ਹਾਂ 'ਆਪ' ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਲਈ ਵਰ੍ਹਦਿਆਂ ਕਿਹਾ ਕਿ ਔਰਤਾਂ ਨਾਲ ਛੇੜਛਾੜ ਤੇ ਇਕ ਬਜ਼ੁਰਗ ਵਿਅਕਤੀ ਨੂੰ ਥੱਪੜ ਮਾਰਨ ਦੇ ਦੋਸ਼ੀ ਆਪਣੇ ਵਿਧਾਇਕ ਨੂੰ ਬਚਾਉਣ 'ਚ ਤੁਹਾਨੂੰ ਨੈਤਿਕਤਾ ਨਜ਼ਰ ਨਹੀਂ ਆਉਂਦੀ ਪਰ ਇਥੇ ਦੂਜਿਆਂ ਨੂੰ ਤੁਸੀਂ ਨੈਤਿਕਤਾ ਦਾ ਉਪਦੇਸ਼ ਦੇ ਰਹੇ ਹੋ।
ਕੁਮਾਰੀ ਖਿਲਾਫ ਪੈਂਡਿੰਗ ਕੇਸ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸਜ਼ਾ 'ਤੇ ਹਾਈ ਕੋਰਟ ਵੱਲੋਂ ਰੋਕ ਲਗਾਈ ਗਈ ਹੈ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਜਿਵੇਂ ਭਾਜਪਾ ਐਮ.ਪੀ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਮਾਮਲੇ 'ਚ ਅਜੇ ਆਪਣਾ ਆਖਰੀ ਫੈਸਲਾ ਦੇਣਾ ਹੈ ਪਰ ਵਿਰੋਧੀ ਆਗੂ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਲਈ ਤਿਆਰ ਹਨ।
ਫਗਵਾੜਾ 'ਚ ਗੈਸ ਕਟਰ ਦੀ ਮਦਦ ਨਾਲ ਲੁੱਟਿਆ ਏ. ਟੀ. ਐੱਮ., ਲੁਟੇਰੇ ਫਰਾਰ
NEXT STORY