ਜਗਰਾਓਂ (ਵੈੱਬ ਡੈਸਕ) : ਜਗਰਾਓਂ ਯਾਨੀ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ- 70 ਅਨੁਸੂਚਿਤ ਜਾਤੀ ਲਈ ਰਾਖਵਾਂ ਹਲਕਾ ਹੈ। ਜ਼ਿਆਦਾਤਰ ਇਹ ਹਲਕਾ ਅਕਾਲੀ ਦਲ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ’ਤੇ ਅਕਾਲੀ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਹਲਕੇ ’ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ ਤਿੰਨ ਵਾਰ ਵਿਚ ਅਕਾਲੀ ਦਲ ਜੇਤੂ ਰਹਿ ਚੁੱਕਾ ਹੈ। ਅਕਾਲੀ ਦਲ ਨੇ ਇਸ ਸੀਟ ’ਤੇ 1997, 2002 ਅਤੇ 2012 ਵਿਚ ਜਿੱਤ ਦਰਜ ਕੀਤੀ ਹੈ, ਜਦਕਿ 2007 ਵਿਚ ਕਾਂਗਰਸ ਅਤੇ 2017 ਵਿਚ ਆਮ ਆਦਮੀ ਪਾਰਟੀ ਇਸ ਸੀਟ ’ਤੇ ਜੇਤੂ ਰਹਿ ਚੁੱਕੀ ਹੈ।
ਹਲਕਾ ਜਗਰਾਓਂ ਦਾ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦਾ ਇਤਿਹਾਸ
1997
1997 ਵਿਚ ਅਕਾਲੀ ਦਲ ਦੇ ਭਾਗ ਸਿੰਘ ਨੂੰ 46034 ਅਤੇ ਕਾਂਗਰਸ ਦੇ ਦਰਸ਼ਨ ਸਿੰਘ ਨੂੰ 27080 ਵੋਟਾਂ ਹਾਂਸਲ ਹੋਈਆਂ ਅਤੇ ਭਾਗ ਸਿੰਘ 18954 ਵੋਟਾਂ ਦੇ ਵੱਡੇ ਮਾਰਜਨ ਨਾਲ ਇੱਥੇ ਜੇਤੂ ਰਹੇ।
2002 ਵਿਚ ਦੋਵਾਂ ਉਮੀਦਵਾਰਾਂ ਵਿਚਾਲੇ ਮੁੜ ਸਖ਼ਤ ਟੱਕਰ ਦੇਖਣ ਨੂੰ ਮਿਲੀ ਜਿਸ ਵਿਚ ਅਕਾਲੀ ਦਲ ਦੇ ਭਾਗ ਸਿੰਘ ਨੂੰ 32152 ਅਤੇ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ ਨੂੰ 30595 ਹਾਂਸਲ ਹੋਈਆਂ, ਇਥੇ ਅਕਾਲੀ ਦਲ ਦੇ ਦਰਸ਼ਨ ਸਿੰਘ ਬਰਾੜ 1557 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
2007
2007 ਵਿਚ ਕਾਂਗਰਸ ਨੇ ਗੁਰਦੀਪ ਸਿੰਘ ਭੈਣੀ ਨੂੰ ਅਕਾਲੀ ਦਲ ਦੇ ਭਾਗ ਸਿੰਘ ਖ਼ਿਲਾਫ਼ ਵਿਚ ਉਤਾਰਿਆ। ਇਸ ਦੌਰਾਨ ਕਾਂਗਰਸ ਦੇ ਗੁਰਦੀਪ ਸਿੰਘ ਜ਼ਿਆਦਾ ਲੀਡ ਤਾਂ ਹਾਸਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ 873 ਵੋਟਾਂ ਦੇ ਫਰਕ ਨਾਲ ਇਸ ਸੀਟ ’ਤੇ ਕਬਜ਼ਾ ਜ਼ਰੂਰ ਕਰ ਲਿਆ।
2012
2012 ਵਿਚ ਅਕਾਲੀ ਦਲ ਨੇ ਮੁੜ ਇਸ ਸੀਟ ’ਤੇ ਜਿੱਤ ਹਾਸਲ ਕੀਤੀ। ਇਥੇ ਅਕਾਲੀ ਦਲ ਦੇ ਐੱਸ. ਆਰ. ਕਲੇਰ ਨੂੰ 53031 ਅਤੇ ਕਾਂਗਰਸ ਦੇ ਈਸ਼ਰ ਸਿੰਘ ਨੂੰ 52825 ਵੋਟਾਂ ਹਾਸਲ ਹੋਈਆਂ ਅਤੇ ਅਕਾਲੀ ਦਲ ਮਹਿਜ਼ 206 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ।
2017
2017 ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉੱਤਰੀ ਆਮ ਆਦਮੀ ਪਾਰਟੀ ਨੇ ਦੋਵਾਂ ਰਿਵਾਇਤੀ ਪਾਰਟੀਆਂ ਦੀ ਖੇਡ ਵਿਗਾੜਦੇ ਹੋਏ ਇਸ ਹਲਕੇ ’ਤੇ ਕਬਜ਼ਾ ਕੀਤਾ। ਆਮ ਆਦਮੀ ਪਾਰਟੀ ਦੀ ਸਰਵਜੀਤ ਕੌਰ ਮਾਣੂੰਕੇ ਨੂੰ 61521 ਅਤੇ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ ਵੋਟਾਂ 35945 ਮਿਲੀਆਂ। ਇਸ ਹਲਕੇ ’ਤੇ ਜ਼ਿਆਦਾ ਪ੍ਰਭਾਵ ਰੱਖਣ ਵਾਲੇ ਅਕਾਲੀ ਦਲ ਦੀ ਅਮਰਜੀਤ ਕੌਰ 33295 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੀ। ਇਥੇ ਆਮ ਆਦਮੀ ਪਾਰਟੀ ਨੂੰ 25576 ਵੋਟਾਂ ਦੇ ਵੱਡੇ ਫਰਕ ਨਾਲ ਰਿਕਾਰਡ ਜਿੱਤ ਹਾਸਲ ਹੋਈ।
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਕਾਂਗਰਸ ਵਲੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜੋ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਰਾਏਕੋਟ ਤੋਂ ਜੇਤੂ ਰਹੇ ਸਨ ਅਤੇ ਹਾਲਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਸਨ, ਆਮ ਆਦਮੀ ਪਾਰਟੀ ਵਲੋਂ ਮੁੜ ਸਰਬਜੀਤ ਕੌਰ ਮਾਣੂੰਕੇ, ਅਕਾਲੀ ਦਲ ਵਲੋਂ ਐੱਸ. ਆਰ. ਕਲੇਰ, ਸੰਯੁਕਤ ਸਮਾਜ ਮੋਰਚੇ ਵਲੋਂ ਕੁਲਦੀਪ ਸਿੰਘ ਡਾਲਾ ਅਤੇ ਭਾਜਪਾ ਵਲੋਂ ਕੰਵਰ ਨਰਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 184819 ਵੋਟਰ ਹਨ, ਜਿਨ੍ਹਾਂ 'ਚੋਂ 86771 ਪੁਰਸ਼, 98040 ਬੀਬੀਆਂ ਅਤੇ 8 ਥਰਡ ਜੈਂਡਰ ਹਨ।
ਰਾਏਕੋਟ ਹਲਕੇ ’ਚ ਕਾਂਗਰਸ ਦਾ ਰਿਹਾ ਦਬਦਬਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY