ਜਲੰਧਰ/ਦਸੂਹਾ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-40 ਦਸੂਹਾ ਦੇ ਵੋਟਰ ਕਾਂਗਰਸ ਅਤੇ ਭਾਜਪਾ-ਅਕਾਲੀ ਗਠਜੋੜ ਦੋਹਾਂ ਦੇ ਹੱਕ 'ਚ ਭੁਗਤਦੇ ਰਹੇ ਹਨ।1995 ਤੋਂ 2017 ਤੱਕ ਹੋਈਆਂ 6 ਚੋਣਾਂ (ਇਕ ਵਾਰ ਜ਼ਿਮਨੀ ਚੋਣ) ਵਿੱਚ ਤਿੰਨ ਵਾਰ ਭਾਜਪਾ ਅਤੇ ਤਿੰਨ ਵਾਰ ਕਾਂਗਰਸ ਨੂੰ ਜਿੱਤ ਨਸੀਬ ਹੋਈ ਹੈ।ਕਾਂਗਰਸ ਨੂੰ ਛੱਡ ਕੇ ਇਸ ਵਾਰ ਸਾਰੀਆਂ ਪਾਰਟੀਆਂ ਨੇ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ।
ਸਾਲ 1997
1997 ’ਚ ਹੋਈਆਂ ਚੋਣਾਂ ਦੌਰਾਨ ਵੋਟਰਾਂ ਨੇ ਕਾਂਗਰਸ ਦੇ ਰੋਮੇਸ਼ ਚੰਦਰ ਨੂੰ ਮੌਕਾ ਦਿੱਤਾ ਸੀ। ਰੋਮੇਸ਼ ਚੰਦਰ ਨੇ ਸਿਰਫ਼ 53 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੀ ਸੀ। ਰੋਮੇਸ਼ ਨੂੰ 31754 ਵੋਟਾਂ ਮਿਲੀਆਂ ਸਨ ਜਦਕਿ ਭਾਜਪਾ ਦੇ ਉਮੀਦਵਾਰ ਮਹੰਤ ਰਾਮ ਨੂੰ 31701 ਵੋਟਾਂ ਮਿਲੀਆਂ ਸਨ।
ਸਾਲ 2002
2002 ’ਚ ਹੋਈਆਂ ਚੋਣਾਂ ਦੌਰਾਨ ਮੁੜ ਕਾਂਗਰਸ ਦੇ ਉਮੀਦਵਾਰ ਨੇ ਇਹ ਸੀਟ ਜਿੱਤੀ। ਰੋਮੇਸ਼ ਚੰਦਰ ਨੇ 38718 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਦਕਿ ਭਾਜਪਾ ਦੇ ਮਹੰਤ ਰਾਮ ਪ੍ਰਕਾਸ਼ ਨੂੰ 26635 ਵੋਟਾਂ ਮਿਲੀਆਂ ਸਨ। ਰੋਮੇਸ਼ ਨੇ 12083 ਵੋਟਾਂ ਦੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਮਹੰਤ ਰਾਮ ਹਰਾਇਆ ਸੀ।
ਸਾਲ 2007
2007 ਦੀਆਂ ਚੋਣਾਂ ਦੌਰਾਨ ਇਹ ਸੀਟ ਭਾਜਪਾ ਦੀ ਝੋਲੀ ’ਚ ਪਈ। ਭਾਜਪਾ ਦੇ ਉਮੀਦਵਾਰ ਅਮਰਜੀਤ ਸਿੰਘ ਨੇ 51919 ਵੋਟਾਂ ਹਾਸਲ ਕਰਕੇ ਕਾਂਗਰਸੀ ਉਮੀਦਵਾਰ ਰੋਮੇਸ਼ ਚੰਦਰ ਨੂੰ ਹਰਾਇਆ ਸੀ। ਰੋਮੇਸ਼ ਚੰਦਰ ਡੋਗਰਾ ਨੂੰ 42645 ਵੋਟਾਂ ਮਿਲੀਆਂ ਸਨ। ਦੋਹਾਂ ’ਚ 9274 ਦਾ ਮਾਰਜਨ ਸੀ।
ਸਾਲ 2012
2012 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਅਮਰਜੀਤ ਸਿੰਘ ਨੇ ਮੁੜ ਜਿੱਤ ਦਰਜ ਕਰਵਾਈ। 6 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਰੋਮੇਸ਼ ਚੰਦਰ ਨੂੰ ਹਰਾਇਆ। ਅਮਰਜੀਤ ਸਿੰਘ ਨੂੰ 57969 ਵੋਟਾਂ ਮਿਲੀਆਂ ਜਦਕਿ ਰੋਮੇਸ਼ ਨੂੰ 51746 ਵੋਟਾਂ ਮਿਲੀਆਂ।
ਜ਼ਿਮਨੀ ਚੋਣ
ਅਮਰਜੀਤ ਸਿੰਘ ਸ਼ਾਹੀ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਸ਼ਾਹੀ ਨੇ ਜ਼ਿਮਨੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ।
ਸਾਲ 2017
2017 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਜਿੱਤ ਦਰਜ ਕਰਵਾਈ। ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ 56527 ਵੋਟਾਂ ਮਿਲੀਆਂ ਜਦਕਿ ਭਾਜਪਾ ਦੀ ਉਮੀਦਵਾਰ ਸੁਖਜੀਤ ਕੌਰ ( ਨੂੰ 38889 ਵੋਟਾਂ ਮਿਲੀਆਂ ਸਨ। ਦੋਹਾਂ ’ਚ 17638 ਵੋਟਾਂ ਦਾ ਫ਼ਰਕ ਸੀ।ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਬੀਰ ਕੌਰ ਨੂੰ 16330 ਵੋਟਾਂ ਪਈਆਂ ਸਨ।
2022 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਮੁੜ ਅਰੁਣ ਡੋਗਰਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਥੇ ਇਨ੍ਹਾਂ ਦਾ ਮੁਕਾਬਲਾ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ਰਮਾ, ‘ਆਪ’ ਉਮੀਦਵਾਰ ਕਰਮਵੀਰ ਸਿੰਘ ਘੁੰਮਣ, ਸੰਯੁਕਤ ਸਮਾਜ ਮੋਰਚਾ ਦੇ ਰਾਮ ਲਾਲ ਸੰਧੂ ਅਤੇ ਭਾਜਪਾ ਦੇ ਰਘੂਨਾਥ ਰਾਣਾ ਨਾਲ ਹੋਵੇਗਾ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 197021 ਹੈ, ਜਿਨ੍ਹਾਂ ’ਚ 96206 ਪੁਰਸ਼ ਅਤੇ 100814 ਔਰਤਾਂ ਹਨ, ਜਦਕਿ 1 ਥਰਡ ਜੈਂਡਰ ਵੋਟਰ ਹੈ।
ਦਾਖਾ ਹਲਕੇ ’ਚ ਸਭ ਤੋਂ ਵੱਧ ਅਕਾਲੀਆਂ ਦਾ ਰਿਹਾ ਕਬਜ਼ਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY