ਜਲੰਧਰ (ਖੁਰਾਣਾ)—ਪੰਜਾਬ ਦੇ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਅੱਜ ਉਸ ਵੇਲੇ ਦੋਫਾੜ ਹੋ ਗਈ, ਜਦੋਂ ਲਾਲੀ ਧੜੇ ਦੇ ਸਮਰਥਕਾਂ ਨੇ ਇਕ ਵਿਸ਼ਾਲ ਬੈਠਕ ਸੱਦ ਕੇ ਪੁਰਾਣੀ ਐਸੋਸੀਏਸ਼ਨ ਦੇ ਸਾਰੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਅਤੇ ਸਾਰੇ ਜ਼ਿਲਿਆਂ ਦੇ ਪ੍ਰਧਾਨਾਂ ਨੂੰ ਨਵੇਂ ਸਿਰਿਓਂ ਚੁਣਿਆ। ਬੈਠਕ ਦੌਰਾਨ ਕਮਲਜੀਤ ਸਿੰਘ ਲਾਲੀ ਨੂੰ ਮੁੱਖ ਸਰਪ੍ਰਸਤ ਅਤੇ ਹਰਵਿੰਦਰ ਸਿੰਘ ਸੇਖੋਂ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ ਗਿਆ।
ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੀ ਅਗਵਾਈ ਵਿਚ ਹੋਈ ਬੈਠਕ ਦੀ ਕਾਰਵਾਈ ਜਨਰਲ ਸਕੱਤਰ ਇੰਦਰਪਾਲ ਸਿੰਘ ਵਾਲੀਆ ਨੇ ਚਲਾਈ। ਇਸ ਮੌਕੇ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਸਰਕਾਰ ਨੇ ਨਵੇਂ ਤਕਨੀਕ ਵਾਲੇ ਭੱਠੇ ਚਲਾਉਣ ਦੀ ਮਨਜ਼ੂਰੀ ਕੁਝ ਦਿਨ ਪਹਿਲਾਂ ਦਿੱਤੀ ਹੈ। ਐਸੋਸੀਏਸ਼ਨ ਨੇ ਸੈਕਟਰੀ ਪ੍ਰਦੂਸ਼ਣ ਵਿਭਾਗ ਨੂੰ ਅਪੀਲ ਕੀਤੀ ਹੋਈ ਹੈ ਕਿ ਪੁਰਾਣੀ ਤਕਨੀਕ ਵਾਲੇ ਭੱਠਿਆਂ ਨੂੰ ਨਵੀਂ ਤਕਨੀਕ ਅਪਣਾਉਣ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਜਾਵੇ। ਉਮੀਦ ਹੈ ਕਿ ਸਰਕਾਰ ਸਾਰੇ ਭੱਠਿਆਂ ਨੂੰ ਨਵੀਂ ਤਕਨੀਕ ਅਪਣਾਉਣ ਲਈ ਤਿੰਨ ਸਾਲ ਦਾ ਸਮਾਂ ਦੇ ਦੇਵੇਗੀ।
ਇਸ ਮੌਕੇ ਵਾਲੀਆ ਨੇ ਕਿਹਾ ਕਿ ਇਹ ਐਸੋਸੀਏਸ਼ਨ ਕਿਸੇ ਨੂੰ ਵੀ ਬਲੈਕ ਮਾਰਕੀਟ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਮੌਕੇ ਦਲਬੀਰ ਸਿੰਘ ਗੁਰਦਾਸਪੁਰ, ਮਨੀਸ਼ ਬਿੱਲਾ ਹੁਸ਼ਿਆਰਪੁਰ, ਸਰਬਜੀਤ ਚੀਮਾ ਮੋਗਾ, ਸੁਰਿੰਦਰ ਤਾਂਗੜੀ ਲੁਧਿਆਣਾ, ਅਮਰਜੀਤ ਸਿੰਘ ਬਰਨਾਲਾ, ਟੋਨੀ ਤਰਨਤਾਰਨ, ਹਰਮਿੰਦਰ ਸਿੰਘ ਕਾਕਾ ਜਲੰਧਰ, ਲਾਭ ਸਿੰਘ ਮਾਨਸਾ, ਬਲਕਾਰ ਸਿੰਘ ਫਿਰੋਜ਼ਪੁਰ, ਪ੍ਰੇਮ ਗੁਪਤਾ ਸੰਗਰੂਰ ਅਤੇ ਦਵਿੰਦਰ ਸਿੰਘ ਵਾਲੀਆ ਆਦਿ ਮੌਜੂਦ ਸਨ।
ਜੇਲ ਮੰਤਰੀ ਰੰਧਾਵਾ ਨੂੰ ਸਕੇ ਭਰਾ ਦਾ ਵੱਡਾ ਚੈਲੇਂਜ
NEXT STORY