ਗੋਰਾਇਆ (ਮੁਨੀਸ਼ ਬਾਵਾ)- ਪੰਜਾਬ ਪੁਲਸ ਤੋਂ ਲੋਕਾਂ ਦਾ ਭਰੋਸਾ ਇਸ ਕਦਰ ਉੱਠ ਗਿਆ ਹੈ ਕਿ ਪੁਲਸ ਹੁਣ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ, ਜਿਸ ਦੀ ਤਾਜ਼ਾ ਮਿਸਾਲ ਹਲਕਾ ਫਿਲੌਰ ਵਿਚ ਵੇਖਣ ਨੂੰ ਮਿਲੀ। ਹਲਕਾ ਫਿਲੌਰ ਦੀ ਪੁਲਸ ਚੌਂਕੀ ਧੁਲੇਤਾ ਵਿੱਚ ਪਿੰਡ ਵਾਸੀਆਂ ਵੱਲੋਂ ਪੁਲਸ ਚੌਂਕੀ ਵੀ ਜਿੰਦਰਾ ਲਗਾ ਕੇ ਪੱਕਾ ਧਰਨਾ ਕੀਤਾ ਗਿਆ। ਇਸ ਮੌਕੇ ਪਿੰਡ ਧੁਲੇਤਾ ਦੇ ਸਰਪੰਚ ਹਰਜੀਤ ਸਿੰਘ, ਪੰਚਾਇਤ ਮੈਂਬਰ ਸੁੱਖੀ, ਸਰਪੰਚ ਮੁਠੱਡਾ ਕਲਾਂ ਕਾਂਤੀ ਮੋਹਣ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਧੁਲੇਤਾ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪਿਛਲੇ ਦਿਨੀਂ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਵੀ ਹੋ ਗਈ।
ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ
ਵਾਰ-ਵਾਰ ਪੁਲਸ ਨੂੰ ਲਿਖ਼ਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪੁਲਸ ਪ੍ਰਸ਼ਾਸਨ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੋਣ ਕਾਰਨ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਦੂਜੇ ਪਿੰਡਾਂ ਵਿੱਚੋਂ ਲੈਣ ਲਈ ਲੋਕ ਆਉਂਦੇ ਹਨ। ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਵੱਲੋਂ ਦੋ ਦਿਨ ਦਾ ਸਮਾਂ ਲੈ ਗਿਆ ਸੀ ਅਤੇ ਨਸ਼ਾ ਤਸਕਰਾਂ ਨੂੰ ਫੜ ਕੇ ਨਸ਼ਾ ਪਿੰਡ ਵਿੱਚੋਂ ਪੂਰੀ ਕਰਨਾ ਬੰਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਨਸ਼ੇ ਦੀ ਸਪਲਾਈ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਸਿਰਫ਼ ਖ਼ਾਨਾਪੂਰਤੀ ਲਈ ਪੁਲਸ ਨੇ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ 'ਤੇ ਨਸ਼ੀਲੇ ਟੀਕੇ ਪਾ ਕੇ ਮਾਮਲਾ ਦਰਜ ਕਰਕੇ ਖ਼ਾਨਾਪੂਰਤੀ ਕੀਤੀ ਹੈ ਜਦਕਿ ਮੋਟੀ ਗਿਣਤੀ ਵਿਚ ਪੁਲਸ ਵੱਲੋਂ ਹੈਰੋਇਨ ਰਿਕਵਰ ਕੀਤੀ ਜਾ ਸਕਦੀ ਸੀ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ CM ਮਾਨ ਨੇ ਜਤਾਇਆ ਦੁੱਖ਼
ਇਸੇ ਦੇ ਰੋਸ ਵਜੋਂ ਪਿੰਡ ਦੀ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਪੁਲਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਦੇ ਹੋਏ ਚੌਂਕੀ ਨੂੰ ਜਿੰਦਰਾ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਤੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਰੋਜ਼ਾਨਾ 200 ਪਿੰਡ ਵਾਸੀਆਂ ਵੱਲੋਂ ਚੌਂਕੀ ਅੱਗੇ ਧਰਨਾ ਦਿੱਤਾ ਜਾਵੇਗਾ। ਜਦੋਂ ਤਕ ਉਨ੍ਹਾਂ ਦੇ ਪਿੰਡ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੁੰਦਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਪੁਲਸ ਜੇਲ੍ਹਾਂ ਵਿੱਚ ਨਹੀਂ ਬੰਦ ਕਰਦੀ, ਇਹ ਧਰਨਾ ਜਾਰੀ ਰਹੇਗਾ ਅਤੇ ਚੌਂਕੀ ਬੰਦ ਰਹੇਗੀ।
ਪੁਲਸ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਮੌਕੇ ਉਤੇ ਪਹੁੰਚੇ ਪਰ ਧਰਨਾਕਾਰੀਆਂ ਨੂੰ ਧਰਨਾ ਚੁਕਾਉਣ ਵਿਚ ਅਸਫ਼ਲ ਰਹੇ। ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਧਰ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ:ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਨਾਲ ਪੀੜਤ ਪਰਿਵਾਰ ਨੂੰ 27 ਸਾਲ ਬਾਅਦ ਮਿਲਿਆ ਇਨਸਾਫ਼
NEXT STORY