ਗੁਰਦਾਸਪੁਰ (ਜੀਤ ਮਠਾਰੂ) - ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਗੁਰਦਾਸਪੁਰ ਨਾਲ ਸਬੰਧਤ ਇਹ ਹੋਣਹਾਰ ਖਿਡਾਰੀ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਸਰਬਜੀਤ ਨਾਮ ਦਾ ਇਹ ਖਿਡਾਰੀ ਹੈਂਡਬਾਲ ਦਾ ਹੋਣਹਾਰ ਖਿਡਾਰੀ ਹੈ। 1985 ਵਿਚ ਗੁਰਦਾਸਪੁਰ ਦੇ ਡੀ. ਏ. ਵੀ. ਹਾਈ ਸਕੂਲ ਤੋਂ ਹੈਂਡ ਬਾਲ ਦੀ ਪ੍ਰੈਕਟਿਸ ਸ਼ੁਰੂ ਕੀਤੀ, ਜਿਸ ਤੋਂ ਬਾਅਦ ਸਖਤ ਮਿਹਨਤ ਕੀਤੀ। 1989 ਦੌਰਾਨ ਪਠਾਨਕੋਟ ਸਪੋਰਟਸ ਵਿੰਗ ਵਿਚ ਉਸ ਦੀ ਸਿਲੈਕਸ਼ਨ ਹੋਈ, ਜਿਸ ਦੇ ਬਾਅਦ ਉਸ ਨੂੰ ਨੈਸ਼ਨਲ ਸਕੂਲ ਖੇਡਾਂ ਲਈ ਚੁਣਿਆ ਗਿਆ।
ਉਸ ਮੌਕੇ ਉਨ੍ਹਾਂ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਸੀ ਅਤੇ ਦਿੱਲੀ ਦੇ ਤਤਕਾਲੀ ਰਾਜਪਾਲ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ ਦੇਸ਼ ਵਿਦੇਸ਼ ਵਿਚ ਹੋਰ ਵੀ ਕਈ ਪ੍ਰਾਪਤੀਆਂ ਕੀਤੀਆਂ ਅਤੇ ਪੰਜਾਬ ਦੇ ਰਾਜਪਾਲ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਹੋਰ ਕਈ ਥਾਵਾਂ ’ਤੇ ਉਨ੍ਹਾਂ ਨੇ ਖੇਡ ਵਿਚ ਪ੍ਰਾਪਤੀਆਂ ਕੀਤੀਆਂ ਪਰ ਕਿਸੇ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਉਹ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਕਈ ਕੈਬਨਿਟ ਮੰਤਰੀਆਂ ਨੂੰ ਵੀ ਮਿਲ ਚੁੱਕਾ ਹੈ ਪਰ ਕਿਸੇ ਨੇ ਕੋਈ ਰਾਹਤ ਨਹੀਂ ਦਿੱਤੀ।
ਉਹ ਚਪੜਾਸੀ ਦੀ ਨੌਕਰੀ ਕਰਨ ਲਈ ਵੀ ਤਿਆਰ ਸੀ ਪਰ ਕਿਸੇ ਨੇ ਚਪੜਾਸੀ ਵੀ ਨਹੀਂ ਲਗਾਇਆ। ਨੌਕਰੀ ਨਾ ਹੋਣ ਕਾਰਨ ਹੁਣ ਉਸ ਨੇ ਆਟੋ ਚਲਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਨੌਕਰੀ ਦੇਣ ਦੀ ਫਰਿਆਦ ਲਗਾਈ ਹੈ।
ਦਲਜੀਤ ਆਹਲੂਵਾਲੀਆ ਹੋਏ ਅਹੁਦਾ ਮੁਕਤ, ਹੁਣ ਡੀ. ਸੀ. ਸੰਭਾਲਣਗੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਾ ਕਾਰਜਭਾਰ
NEXT STORY