ਲੁਧਿਆਣਾ : ਇੱਥੇ ਜਗਰਾਓਂ ਦੇ ਕੱਚਾ ਮਲਕ ਰੋਡ 'ਤੇ 7-8 ਵਿਅਕਤੀਆਂ ਵਲੋਂ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਇਕ ਸਿੱਖ ਬਜ਼ੁਰਗ ਨੂੰ ਅਰਧ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਗਾਲ੍ਹਾਂ ਕੱਢਦਿਆਂ ਇਨ੍ਹਾਂ ਗੁੰਡਿਆਂ ਨੇ ਬਜ਼ੁਰਗ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਮੁਤਾਬਕ ਪੀੜਤ ਬਜ਼ੁਰਗ ਮਹਿੰਦਰ ਸਿੰਘ ਦਾ ਜ਼ਮੀਨੀ ਝਗੜਾ ਚੱਲ ਰਿਹਾ ਹੈ ਅਤੇ ਜਿਸ ਘਰ 'ਚ ਪਿਛਲੇ 30 ਸਾਲਾਂ ਤੋਂ ਰਹਿ ਰਿਹਾ ਹੈ, ਉਸ ਘਰ 'ਤੇ ਉਕਤ ਲੋਕ ਕਬਜ਼ਾ ਕਰਨ ਆਏ ਸਨ ਕਿਉਂਕਿ ਇਹ ਲੋਕ ਬਜ਼ੁਰਗ ਦੇ ਘਰ 'ਤੇ ਆਪਣਾ ਹੱਕ ਜਤਾ ਰਹੇ ਹਨ। ਘਰ ਦਾ ਕਬਜ਼ਾ ਲੈਣ ਲਈ ਉਕਤ ਲੋਕਾਂ ਨੇ ਜਾਅਲੀ ਰਜਿਸਟਰੀ ਬਣਾ ਕੇ ਘਰ 'ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਤਾਂ ਉਨ੍ਹਾਂ ਨੇ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਤੀ ਨੂੰ ਬਚਾਉਣ ਲਈ ਜਦੋਂ ਪਤਨੀ ਅੱਗੇ ਆਏ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਨਹੀਂ ਛੱਡਿਆ ਅਤੇ ਬਜ਼ੁਰਗ ਨੂੰ ਕੁੱਟਦੇ ਹੋਏ ਵੀਡੀਓ ਬਣਾਉਂਦਿਆਂ ਘਰ ਤੋਂ ਬਾਹਰ ਲੈ ਆਏ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ 2 ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਘਰ ਨੂੰ ਬਚਾਉਣ ਲਈ ਮਹਿੰਦਰ ਸਿੰਘ ਚੰਡੀਗੜ੍ਹ ਤੋਂ ਜਗਰਾਓਂ ਤੱਕ ਮੋਟਰਸਾਈਕਲ ਰੈਲੀ ਵੀ ਕਰ ਚੁੱਕਾ ਹੈ ਅਤੇ ਸਰਕਾਰੇ-ਦਰਬਾਰੇ ਵੀ ਇਨਸਾਫ ਦੀ ਗੁਹਾਰ ਲਾ ਚੁੱਕਾ ਹੈ ਪਰ ਫਿਲਹਾਲ ਉਸ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ।
ਗੁਰਦਾਸਪੁਰ ਜ਼ਿਮਨੀ ਚੋਣ : ਸੁਨੀਲ ਜਾਖੜ ਨੂੰ ਟਿਕਟ, ਬਾਜਵਾ ਦੇ ਘਰ ਸਰਨਾਟਾ
NEXT STORY