ਬਨੂੜ (ਗੁਰਪਾਲ)-ਥਾਣਾ ਬਨੂੜ ਦੀ ਪੁਲਸ ਨੇ ਇਕ ਵਿਅਕਤੀ 'ਤੇ ਆਪਣੀ ਨਾਬਾਲਗ ਸਕੀ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਅਧੀਨ ਮਾਮਲਾ ਦਰਜ ਕੀਤਾ ਹੈ। ਕਥਿਤ ਮੁਲਜ਼ਮ ਘਟਨਾ ਮੌਕੇ ਨਸ਼ੇ ਦੀ ਹਾਲਤ 'ਚ ਸੀ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਥਾਣਾ ਬਨੂੜ ਵਿਖੇ 14 ਸਾਲਾ ਨਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 1 ਮਈ ਦੀ ਰਾਤ ਨੂੰ ਉਹ ਆਪਣੇ ਘਰ 'ਚ ਦਾਦੀ ਤੇ ਵੱਡੀ ਭੈਣ ਨਾਲ ਕਮਰੇ 'ਚ ਪਈ ਸੀ। ਇਸ ਦੌਰਾਨ 11 ਵਜੇ ਉਸ ਦਾ ਤਾਇਆ ਨਸ਼ੇ ਦੀ ਹਾਲਤ 'ਚ ਆਇਆ ਤਾਂ ਮੇਰੀ ਦਾਦੀ ਅਤੇ ਭੈਣ ਉੱਠ ਕੇ ਉੱਪਰ ਚੁਬਾਰੇ 'ਚ ਚਲੀਆਂ ਗਈਆਂ। ਜਦੋਂ ਉਹ ਦੋਵੇਂ ਕਮਰੇ 'ਚੋਂ ਬਾਹਰ ਨਿਕਲੀਆਂ ਤਾਂ ਮੇਰੇ ਤਾਏ ਨੇ ਦਰਵਾਜ਼ਾ ਬੰਦ ਕਰ ਕੇ ਮੇਰੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਵੱਲੋਂ ਰੌਲਾ ਪਾਉਣ 'ਤੇ ਮੇਰੀ ਮੰਮੀ ਤੇ ਡੈਡੀ, ਜੋ ਕਿ ਚੁਬਾਰੇ 'ਚ ਸੁੱਤੇ ਪਏ ਸਨ, ਉਹ ਆਏ ਤਾਂ ਉਹ ਭੱਜ ਗਿਆ।
ਉਨ੍ਹਾਂ ਦੱਸਿਆ ਕਿ ਨਾਬਾਲਗ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਤਾਏ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਮੌਕੇ ਉਸ ਦੀ ਮਾਤਾ ਵੀ ਨਾਲ ਸੀ। ਕਥਿਤ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਡਾ. ਅਮਰ ਸਿੰਘ ਆਜ਼ਾਦ ਦੇ ਖਿਲਾਫ ਝੂਠਾ ਪਰਚਾ ਦਰਜ ਕਰਨ ਦੀ ਕੀਤੀ ਨਿਖੇਧੀ
NEXT STORY