ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸੂਬੇ ਭਰ 'ਚ ਲੱਖਾਂ ਬੱਚਿਆਂ ਦੀ ਜ਼ਿੰਦਗੀ ਨਾਲ ਜੁੜੇ ਐੱਮ.ਆਰ. ਟੀਕੇ ਪ੍ਰਤੀ ਡਾ. ਅਮਰ ਸਿੰਘ ਆਜ਼ਾਦ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਕੁਝ ਸਵਾਲ ਉਠਾ ਕੇ ਉਨ੍ਹਾਂ ਦੇ ਵਿਗਿਆਨਕ ਜਵਾਬ ਮੰਗੇ ਸੀ ਪਰ ਸਵਾਲਾਂ ਦੇ ਜਵਾਬ ਦੀ ਥਾਂ ਡਾ. ਅਮਰ ਸਿੰਘ ਆਜ਼ਾਦ ਦੀ ਹੱਕੀ ਆਵਾਜ਼ ਨੂੰ ਬੰਦ ਕਰਨ ਲਈ ਪਟਿਆਲਾ ਪੁਲਸ ਵੱਲੋਂ ਪਰਚਾ ਦਰਜ ਕਰ ਦਿੱਤਾ ਸੀ। ਇਸ ਪਰਚੇ ਦੀ ਪੀ. ਐੱਸ. ਯੂ. ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਚੇਤਾਵਨੀ ਦਿੰਤੀ ਕਿ ਜੇਕਰ ਪੰਜਾਬ ਸਰਕਾਰ ਨੇ ਡਾ. ਅਮਰ ਸਿੰਘ ਆਜ਼ਾਦ 'ਤੇ ਦਰਜ ਝੂਠਾ ਪਰਚਾ ਰੱਦ ਨਾ ਕੀਤਾ ਅਤੇ ਉਨ੍ਹਾਂ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਪੰਜਾਬ ਭਰ 'ਚ ਇਸ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਉਕਤ ਚਿਤਾਵਨੀ ਦਿੰਦਿਆਂ ਪੀ. ਐੱਸ. ਯੂ. ਦੇ ਸੂਬਾ ਆਗੂ ਗਗਨ ਸੰਗਰਾਮੀ ਨੇ ਕਿਹਾ ਕਿ ਡਾ. ਆਜ਼ਾਦ 'ਤੇ ਦਰਜ ਪਰਚਾ ਬਿਲਕੁਲ ਝੂਠਾ ਹੈ ਕਿਉਂਕਿ ਉਨ੍ਹਾਂ ਨੇ ਨਾ ਹੀ ਕਿਸੇ ਸਮੁਦਾਏ ਨੂੰ ਨਿਸ਼ਾਨਾਂ ਬਣਾਇਆ ਅਤੇ ਨਾ ਹੀ ਇਸ ਟੀਕੇਕਰਣ ਦਾ ਵਿਰੋਧ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਨੇ ਤਾਂ ਸਿਰਫ ਆਪਣੇ ਪੇਸ਼ੇ ਦੇ ਤੌਰ 'ਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਐੱਮ. ਐੱਮ. ਆਰ., ਅਤੇ ਐੱਮ. ਆਰ. ਟੀਕੇ ਦੇ ਲੰਬੇ ਇਤਿਹਾਸ 'ਚੋਂ ਪੈਦਾ ਹੋਏ ਕੁਝ ਸਵਾਲ ਖੜੇ ਕਰਕੇ ਇਹ ਦੱਸਿਆ ਕਿ ਮਾਪਿਆਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਨ੍ਹਾਂ ਟੀਕਿਆਂ ਦੇ ਲਾਭ ਜਾਂ ਹਾਨੀਆਂ ਬਾਰੇ ਜਾਨਣ। ਪਹਿਲਾਂ ਡਾ. ਆਜ਼ਾਦ ਲੋਕਾਂ ਲਈ ਬੋਲੇ ਸਨ ਅਤੇ ਹੁਣ ਲੋਕ ਡਾ. ਅਜ਼ਾਦ ਦੇ ਹੱਕ 'ਚ ਪੰਜਾਬ ਸਰਕਾਰ ਦੇ ਖਿਲਾਫ ਬੋਲਣਗੇ।
ਸੂਬਾਈ ਆਗੂ ਨੇ ਕਿਹਾ ਕਿ ਡਾ. ਆਜ਼ਾਦ ਨੇ ਖਸਰਾ ਅਤੇ ਜਰਮਨ ਖਸਰਾ ਦੇ ਟੀਕੇ ਸਬੰਧੀ ਬਿਲਕੁਲ ਜਾਇਜ਼ ਸਵਾਲ ਉਠਾਏ ਸਨ, ਜਦਕਿ ਪੀ. ਐੱਸ. ਯੂ. ਇਨ੍ਹਾਂ ਸਵਾਲਾਂ ਦੇ ਵਿਗਿਆਨਕ ਜਵਾਬਾਂ ਲਈ ਮੁੱਖ ਮੰਤਰੀ ਦੇ ਨਾਮ ਖੁੱਲਾ ਖਤ ਲਿਖ ਚੁੱਕੀ ਹੈ ਪਰ ਸਰਕਾਰ, ਸਿਹਤ ਮਹਿਕਮਾ, ਪ੍ਰਸ਼ਾਸਨ ਵਲੋਂ ਸਵਾਲਾਂ ਨੂੰ ਤਵੱਜੋ ਨਾ ਦੇ ਕੇ ਉਲਟਾ ਪਰਚਾ ਦਰਜ ਕਰਕੇ ਡਰਾਉਣ ਨੇ ਭਾਰਤੀ ਰਾਜ ਦੇ ਫਾਂਸੀ ਚਿਹਰੇ ਨੂੰ ਨੰਗਾ ਕੀਤਾ ਹੈ।
ਪੀ. ਐੱਸ. ਯੂ. ਦੀ ਜ਼ਿਲਾ ਆਗੂ ਸੁਖਮੰਦਰ ਕੌਰ ਨੇ ਕਿਹਾ ਕਿ ਡਾ. ਆਜ਼ਾਦ 'ਤੇ ਪਰਚਾ ਦਰਜ ਕੀਤੇ ਜਾਣ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਝੂਠੀ ਹੈ, ਬਿਨਾਂ ਕਿਸੇ ਤੁੱਕ ਦੇ ਬੱਚਿਆਂ ਦੇ ਟੀਕੇ ਲਾਏ ਜਾ ਰਹੇ ਹਨ, ਟੀਕਿਆਂ ਦੇ ਚੰਗੇ-ਮਾੜੇ ਅਸਰਾਂ, ਅਸਰ ਰਹਿਣ ਦੀ ਸਮਾਂ-ਸੀਮਾ, ਬਿਮਾਰੀਆਂ ਖਤਮ ਕਰ ਪਾਉਣ ਦੀ ਸਮਰੱਥਾ ਆਦਿ ਜਿਹੇ ਸਵਾਲਾਂ ਦੇ ਕਿਸੇ ਵੀ ਸਰਕਾਰੀ ਅਤੇ ਪ੍ਰਸਾਸ਼ਨਿਕ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਹਨ। ਸਵਾਲਾਂ ਤੋਂ ਭੱਜਣ ਲਈ ਹੀ ਪੰਜਾਬ ਸਰਕਾਰ ਆਪਣਾ ਫਾਂਸੀ ਕਿਰਦਾਰ ਵਿਖਾ ਰਹੀ ਹੈ।
ਮੰਨਾ ਦਾ ਸਥਾਨਕ ਸਰਕਾਰਾਂ ਮੰਤਰੀ 'ਤੇ ਸ਼ਬਦੀ ਹਮਲਾ, ਕਿਹਾ ਸਿੱਧੂ ਦੀਆਂ ਨਾਕਾਮੀਆਂ ਕਾਰਨ ਹੋਏ ਕਰੋੜਾਂ ਦੇ ਘਪਲੇ
NEXT STORY