ਜਲੰਧਰ, (ਕਮਲੇਸ਼)- ਥਾਣਾ ਬਾਰਾਦਰੀ ਦੀ ਪੁਲਸ ਨੇ ਸਵਾਰੀਆਂ ਦਾ ਸਾਮਾਨ ਗਾਇਬ ਕਰਨ ਵਾਲੇ ਆਟੋ ਚਾਲਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਆਟੋ ਚਾਲਕ ਰਾਜਿੰਦਰ ਕੁਮਾਰ ਕਾਲਾ ਉਰਫ ਬੱਚੀ ਬਸਤੀ ਨੌਂ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੀਪਕ ਕੁਮਾਰ ਵਾਸੀ ਫਰੀਦਾਬਾਦ ਨੇ ਫੋਨ ਕਰ ਕੇ ਸੂਚਿਤ ਕੀਤਾ ਸੇ ਕਿ ਇਕ ਆਟੋ ਚਾਲਕ ਨੇ ਉਸ ਦਾ ਪਰਸ ਗਾਇਬ ਕਰ ਦਿੱਤਾ। ਉਸ ਨੇ ਪੁਲਸ ਨੂੰ ਆਟੋ ਦਾ ਨੰਬਰ ਨੋਟ ਕਰਵਾ ਦਿੱਤਾ। ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਆਟੋ ਚਾਲਕ ਨੂੰ ਸੰਤ ਨਗਰ ਫਾਟਕ ਕੋਲੋਂ ਕਾਬੂ ਕਰ ਲਿਆ। ਪੁਲਸ ਨੇ ਉਸ ਕੋਲੋਂ 1500 ਰੁਪਏ ਬਰਾਮਦ ਕੀਤੇ ਹਨ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕੀ ਟਰੂਡੋ 9 ਕਥਿਤ ਅੱਤਵਾਦੀਆਂ ਦੀ ਸੂਚੀ 'ਤੇ ਕਾਰਵਾਈ ਕਰਨਗੇ?
NEXT STORY