ਜਲੰਧਰ (ਅਮਿਤ)— ਜਲੰਧਰ ਵਿਕਾਸ ਮੰਚ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਭੇਜ ਕੇ ਪੰਜਾਬ ਪੱਧਰ 'ਤੇ ਆਟੋ-ਰਿਕਸ਼ਾ ਦੇ ਸੰਬੰਧ ਵਿਚ ਇਕ ਸਟੇਟ ਪਾਲਿਸੀ ਬਣਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਰਾਜਕੁਮਾਰ ਭੱਲਾ ਨੇ ਦੱਸਿਆ ਕਿ ਅੱਜਕਲ ਪੰਜਾਬ ਵਿਚ ਆਟੋ-ਰਿਕਸ਼ਾ ਟੈਰਰ ਚੱਲ ਰਿਹਾ ਹੈ ਕਿÀੁਂਕਿ ਬੇਰੋਜ਼ਗਾਰੀ ਕਾਰਨ ਬਹੁਤ ਸਾਰੇ ਲੋਕਾਂ ਨੇ ਆਟੋ-ਰਿਕਸ਼ਾ ਖਰੀਦ ਕੇ ਸ਼ਹਿਰ ਵਿਚ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਪਬਲਿਕ ਟਰਾਂਸਪੋਰਟੇਸ਼ਨ ਦੀ ਕਮੀ ਹੋਣ ਕਾਰਨ ਪ੍ਰਾਈਵੇਟ ਟਰਾਂਸਪੋਰਟੇਸ਼ਨ ਦਿਨ-ਪ੍ਰਤੀ-ਦਿਨ ਵਧ ਰਹੀ ਹੈ। ਸ਼ਹਿਰ ਵਿਚ ਜਿੰਨੇ ਆਟੋ-ਰਿਕਸ਼ਾ ਦੀ ਜ਼ਰੂਰਤ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਚੱਲ ਰਹੇ ਹਨ। ਦੇਖਣ ਵਿਚ ਆਇਆ ਹੈ ਕਿ ਇਹ ਗਿਣਤੀ ਜ਼ਿਆਦਾ ਹੋਣ ਕਾਰਨ ਸ਼ਹਿਰਾਂ ਵਿਚ ਆਵਾਜ਼ ਅਤੇ ਹਵਾ ਪ੍ਰਦੂਸ਼ਣ ਵਿਚ ਵੀ ਵਾਧਾ ਹੋਇਆ ਹੈ। ਕਈ ਆਟੋ-ਰਿਕਸ਼ਾ ਸਿਰਫ ਡੀਜ਼ਲ ਹੀ ਨਹੀਂ, ਮਿੱਟੀ ਦਾ ਤੇਲ ਪਾ ਕੇ ਚਲਾਏ ਜਾਂਦੇ ਹਨ, ਜਿਸ ਕਾਰਨ ਹਵਾ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਆਟੋ-ਰਿਕਸ਼ਾ ਡਰਾਈਵਰ ਸਭ ਤੋਂ ਜ਼ਿਆਦਾ ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਦੇ ਹਨ। ਸਵਾਰੀ ਚੁੱਕਣ ਦੇ ਲਾਲਚ ਵਿਚ ਇਹ ਆਟੋ ਚਾਲਕ ਸੜਕ ਵਿਚ ਵੀ ਆਪਣੀ ਮਨਮਰਜ਼ੀ ਨਾਲ ਆਟੋ-ਰਿਕਸ਼ਾ ਖੜ੍ਹਾ ਕਰ ਦਿੰਦੇ ਹਨ। ਜ਼ਿਆਦਾਤਰ ਇਨ੍ਹਾਂ ਚਾਲਕਾਂ ਕੋਲ ਕਾਨੂੰਨੀ ਤੌਰ 'ਤੇ ਲਾਇਸੈਂਸ ਅਤੇ ਪਰਮਿਟ ਵੀ ਨਹੀਂ ਹੁੰਦਾ।
ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਟ੍ਰੈਫਿਕ ਪੁਲਸ ਵੱਲੋਂ ਇਨ੍ਹਾਂ ਆਟੋ-ਰਿਕਸ਼ਾ ਚਾਲਕਾਂ ਦੇ ਚਲਾਨ ਵੀ ਬਹੁਤ ਘੱਟ ਗਿਣਤੀ ਵਿਚ ਕੀਤੇ ਜਾਂਦੇ ਹਨ ਬਾਵਜੂਦ ਇਸ ਦੇ ਕਿ ਇਹ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਬਹੁਤ ਜ਼ਿਆਦਾ ਕਰਦੇ ਹਨ। ਇਸੇ ਤਰ੍ਹਾਂ ਜੇਕਰ ਕਿਸੇ ਵੀ ਮੁਸਾਫਿਰ ਦਾ ਆਟੋ-ਰਿਕਸ਼ਾ ਚਾਲਕ ਨਾਲ ਕੋਈ ਝਗੜਾ ਹੋ ਜਾਂਦਾ ਹੈ ਤਾਂ ਆਟੋ-ਰਿਕਸ਼ਾ ਯੂਨੀਅਨ ਵੱਲੋਂ ਉਸ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ ਅਤੇ ਕੁੱਟਮਾਰ ਤਕ ਗੱਲ ਪਹੁੰਚ ਜਾਂਦੀ ਹੈ। ਉਪਰੋਕਤ ਸਾਰੇ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਲ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਆਟੋ-ਰਿਕਸ਼ਾ ਟੈਰਰ ਨੂੰ ਕੰਟਰੋਲ ਕਰਨ ਲਈ ਇਕ ਸਟੇਟ ਲੈਵਲ ਪਾਲਿਸੀ ਬਣਾਈ ਜਾਵੇ।
2 ਮੋਟਰਸਾਈਕਲਾਂ 'ਚ ਟੱਕਰ, 3 ਜ਼ਖਮੀ
NEXT STORY