ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਜ਼ਿਲੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਸਿੰਘਪੁਰਾ ਅਤੇ ਕਮਾਲ ਵਾਲਾ ਵਿਖੇ ਤੇਜ਼ ਰਫਤਾਰ ਨਾਲ ਮੋਟਰਸਾਈਕਲ 'ਚ ਮੋਟਰਸਾਈਕਲ ਮਾਰ ਕੇ 3 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਸਬੰਧੀ ਅਣਪਛਾਤੇ ਮੋਟਰਸਾਈਕਲ ਚਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸੰਤਾ ਸਿੰਘ ਵਾਸੀ ਪਿੰਡ ਟਿਵਾਨਾ ਕਲਾਂ (ਜਲਾਲਾਬਾਦ) ਨੇ ਦੱਸਿਆ ਕਿ 24 ਦਸੰਬਰ ਨੂੰ ਉਹ ਆਪਣੇ ਲੜਕੇ ਜਸ਼ਨਦੀਪ ਸਿੰਘ ਅਤੇ ਭੈਣ ਕੰਤੋ ਬਾਈ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਇਆ ਬਾਹਮਣੀ ਵਾਲਾ, ਟਾਹਲੀ ਵਾਲਾ ਬੋਦਲਾ, ਸਿੰਘਪੁਰਾ, ਕਮਾਲ ਵਾਲਾ ਆਦਿ 'ਚੋਂ ਹੋ ਕੇ ਅਬੋਹਰ ਸ਼ਹਿਰ ਵੱਲ ਜਾ ਰਿਹਾ ਸੀ, ਜਦੋਂ ਉਹ ਪਿੰਡ ਸਿੰਘਪੁਰਾ ਤੋਂ 2 ਕਿਲੋਮੀਟਰ ਅੱਗੇ ਪਿੰਡ ਕਮਾਲ ਵਾਲਾ ਵੱਲ ਗਿਆ ਤਾਂ ਅੱਗੇ ਇਕ ਮੋਟਰਸਾਈਕਲ, ਜਿਸ 'ਤੇ 3 ਵਿਅਕਤੀ ਸਵਾਰ ਸਨ, ਟਰਾਲੀ ਨੂੰ ਕ੍ਰਾਸ ਕਰ ਕੇ ਅੱਗੇ ਆਏ ਜਿਨ੍ਹਾਂ ਦਾ ਮੋਟਰਸਾਈਕਲ ਤੇਜ਼ ਰਫਤਾਰ ਸੀ, ਉਨ੍ਹਾਂ ਉਸ ਦੇ ਮੋਟਰਸਾਈਕਲ 'ਚ ਮਾਰਿਆ, ਜਿਸ ਕਾਰਨ ਉਹ ਅਤੇ ਉਸ ਦਾ ਲੜਕਾ ਅਤੇ ਉਸ ਦੀ ਭੈਣ ਡਿੱਗ ਗਏ ਅਤੇ ਅਣਪਛਾਤੇ ਵਿਅਕਤੀ ਆਪਣੇ ਮੋਟਰਸਾਈਕਲ ਸਮੇਤ ਮੌਕੇ ਤੋਂ ਭੱਜ ਗਏ। ਟੱਕਰ ਹੋਣ ਕਾਰਨ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪੁਲਸ ਨੇ ਹੁਣ ਜਾਂਚ-ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਮੋਟਰਸਾਈਕਲ ਚਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਝਬਾਲ ਚੌਕ 'ਚ ਦਿਸੇ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ
NEXT STORY