ਲੁਧਿਆਣਾ (ਸਹਿਗਲ) : ਸ਼ਹਿਰ ਦੇ ਰਹਿਣ ਵਾਲੇ ਅਤੇ ਅੰਤਰਰਾਸ਼ਟਰੀ ਪੇਟੈਂਟ ਹੋਲਡਰ ਵਿਗਿਆਨੀ ਡਾ. ਬੀ. ਐੱਸ. ਔਲਖ ਵੱਲੋਂ ਖੋਜੀ ਗਈ ਕੋਰੋਨਾ ਬਿਮਾਰੀ ਦੀ ਦਵਾਈ ਨੂੰ ਪੰਜਾਬ ਸਰਕਾਰ ਦੇ ਆਯੁਰਵੈਦਿਕ ਵਿਭਾਗ ਵੱਲੋਂ ਇਲਾਜ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਡਾਕਟਰ ਦਾ ਦਾਅਵਾ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ 'ਤੇ ਅਸਰਦਾਰ ਹੈ। CMCH 'ਚ ਲੈਕਚਰਾਰ ਰਹਿ ਚੁੱਕੇ ਗ੍ਰੇਗਰ ਮੈਂਡਲ ਇੰਸਟੀਚਿਊਟ ਆਫ ਰਿਸਰਚ ਇਨ ਜੈਨੇਟਿਕਸ ਦੇ ਡਾਇਰੈਕਟਰ ਡਾ. ਔਲਖ ਨੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਔਲਖ ਨੇ ਦੱਸਿਆ ਕਿ ਉਹ ਅਕਸਰ ਦਵਾਈਆਂ ਦੀ ਖੋਜ ਕਰਦੇ ਰਹਿੰਦੇ ਹਨ, ਜਿਸ ਕਾਰਨ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਕੈਨੇਡਾ ਆਦਿ ਦੇਸ਼ਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਖੋਜ ਪੇਟੈਂਟ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਹੈ। ਮੌਜੂਦਾ ਦਵਾਈ ਉਨ੍ਹਾਂ ਦੀ ਦੂਜੀ ਖੋਜ ਹੈ। ਇਹ ਇਕ ਬ੍ਰਾਡ-ਸਪੈਕਟ੍ਰਮ ਐਂਟੀ-ਵਾਇਰਲ ਡਰੱਗ ਹੈ, ਜੋ ਕਈ ਕਿਸਮਾਂ ਦੇ ਵਾਇਰਸਾਂ 'ਤੇ ਪ੍ਰਭਾਵਸ਼ਾਲੀ ਪ੍ਰਭਾਵ ਪਾਉਂਦੀ ਹੈ। ਪੰਜਾਬ ਸਰਕਾਰ ਦੇ ਆਯੁਰਵੈਦਿਕ ਵਿਭਾਗ ਨੇ ਇਸ ਦਵਾਈ ਨੂੰ ਕੋਰੋਨਾ ਦੇ ਮੁੱਖ ਲੱਛਣਾਂ, ਸੁੱਕੀ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਤਕਲੀਫ਼ ਅਤੇ ਅੰਦਰੂਨੀ ਅੰਗਾਂ ਦੀ ਸੋਜ ਦੇ ਇਲਾਜ 'ਚ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਕੋਰੋਨਾ ਧਮਾਕਾ: ਇਸ ਯੂਨੀਵਰਸਿਟੀ ਦੇ 46 ਵਿਦਿਆਰਥੀ ਨਿਕਲੇ ਪਾਜ਼ੇਟਿਵ
ਡਾ. ਔਲਖ ਨੇ ਦਾਅਵਾ ਕੀਤਾ ਕਿ ਇਸ ਦਵਾਈ ਨਾਲ ਫੇਫੜਿਆਂ, ਦਿਲ, ਗੁਰਦੇ ਤੇ ਦਿਮਾਗ ਵਰਗੇ ਅੰਗਾਂ ਵਿੱਚ ਸੋਜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਜਿਸ ਨਾਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ ਕਮੀ ਆਵੇਗੀ। ਓਲਪ੍ਰੋ ਸੌਕਸ਼ਮ ਨਾਮਕ ਇਹ ਦਵਾਈ ਸ਼ੁੱਧ ਕੁਦਰਤੀ ਜੜ੍ਹੀ-ਬੂਟੀਆਂ ਤੋਂ ਤਿਆਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕਾਨਸ ਫ਼ਿਲਮ ਫੈਸਟੀਵਲ 'ਚ ਪਹਿਲੀ ਵਾਰ 'ਕੰਟਰੀ ਆਫ਼ ਆਨਰ' ਬਣੇਗਾ ਭਾਰਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲੁਧਿਆਣਾ ’ਚ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ (ਵੀਡੀਓ)
NEXT STORY