ਫ਼ਿਰੋਜ਼ਪੁਰ(ਕੁਮਾਰ)—ਬੀ. ਐੱਸ. ਐੱਨ. ਐੱਲ. ਦੀ ਫਿਰੋਜ਼ਪੁਰ ਸ਼ਹਿਰ ਵਿਚ ਸਥਿਤ ਐਕਸਚੇਂਜ ਵਿਚ ਪਈ ਖਰਾਬੀ ਦੇ ਕਾਰਨ ਅੱਜ ਤੀਸਰੇ ਦਿਨ ਵੀ ਬੀ. ਐੱਸ. ਐੱਨ. ਐੱਲ. ਦੇ ਸ਼ਹਿਰ ਵਿਚ ਲੱਗੇ ਲੈਂਡਲਾਈਨ ਕਰੀਬ 3 ਹਜ਼ਾਰ ਫੋਨ ਬੰਦ ਰਹੇ, ਜਿਸ ਕਾਰਨ ਬੈਂਕਾਂ ਤੇ ਦਫਤਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਬੀ. ਐੱਸ. ਐੱਨ. ਐੱਲ. ਉਪਭੋਗਤਾਵਾਂ ਵਿਚ ਹਾਹਾਕਾਰ ਮਚੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਬੀ. ਐੱਸ. ਐੱਨ. ਐੱਲ. ਦੇ ਇੰਜੀਨੀਅਰ ਪਿਛਲੇ ਤਿੰਨ ਦਿਨਾਂ ਤੋਂ ਐਕਸਚੇਂਜ ਵਿਚ ਪਈ ਖਰਾਬੀ ਨੂੰ ਦੂਰ ਕਰਨ ਵਿਚ ਲੱਗੇ ਹੋਏ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਐਕਸਚੇਂਜ ਵਿਚ ਪਿਆ ਫਾਲਟ ਨਹੀਂ ਮਿਲਿਆ। ਬੀ. ਐੱਸ. ਐੱਨ. ਐੱਲ. ਦੀ ਐਕਸਚੇਂਜ ਵਿਚ ਪਈ ਖਰਾਬ ਦਾ ਅਸਰ ਬੀ. ਐੱਸ. ਐੱਨ. ਐੱਲ. ਦੀ ਮੋਬਾਇਲ ਫੋਨ ਸੇਵਾ 'ਤੇ ਵੀ ਪਿਆ ਹੈ ਅਤੇ ਇਸ ਖਰਾਬੀ ਨੂੰ ਲੈ ਕੇ ਫਿਰੋਜ਼ਪੁਰ ਸ਼ਹਿਰ ਦੇ ਬੀ. ਐੱਸ. ਐੱਨ. ਐੱਲ. ਉਪਭੋਗਤਾਵਾਂ ਵਿਚ ਵਿਭਾਗ ਦੇ ਪ੍ਰਤੀ ਰੋਸ ਵੱਧਦਾ ਚੱਲਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਉਪਭੋਗਤਾ ਬੀ. ਐੱਸ. ਐੱਨ. ਐੱਲ. ਦੇ ਲੈਂਡਲਾਈਨ ਫੋਨ ਬੰਦ ਕਰਵਾਉਣ ਦੇ ਲਈ ਸੋਚ ਰਹੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਅਕਸਰ ਹੀ ਕੋਈ ਨਾ ਕੋਈ ਖਰਾਬੀ ਪਈ ਰਹਿੰਦੀ ਹੈ, ਜਿਸ ਕਾਰਨ ਖਮਿਆਜ਼ਾ ਉਪਭੋਗਤਾਵਾਂ ਨੂੰ ਭੁਗਤਨਾ ਪੈ ਰਿਹਾ ਹੈ।
ਕੀ ਕਹਿਣਾ ਹੈ ਬੀ. ਐੱਸ. ਐੱਨ. ਐੱਲ. ਦੇ ਜਨਰਲ ਮੈਨੇਜਰ ਟੈਲੀਕਾਮ ਦਾ
ਸੰਪਰਕ ਕਰਨ 'ਤੇ ਬੀ. ਐੱਸ. ਐੱਨ. ਐੱਲ. ਦੇ ਜਨਰਲ ਮੈਨੇਜਰ ਟੈਲੀਕਾਮ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਬੀ. ਐੱਸ. ਐੱਨ. ਐੱਲ. ਐਕਸਚੇਂਜ ਵਿਚ ਅਚਾਨਕ ਕੋਈ ਵੱਡੀ ਖਰਾਬੀ ਪੈ ਗਈ ਹੈ, ਜਿਸਨੂੰ ਦੂਰ ਕਰਨ ਦੇ ਲਈ ਵਿਭਾਗ ਦੇ ਇੰਜੀਨੀਅਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਫਿਰੋਜ਼ਪੁਰ ਸ਼ਹਿਰ ਵਿਚ ਜਲਦ ਬੀ. ਐੱਸ. ਐੱਸ. ਐੱਲ. ਦੀ ਲੈਂਡਲਾਈਨ ਸੇਵਾ ਸ਼ੁਰੂ ਹੋਵੇ।
ਜੇਲ 'ਚੋਂ ਪੈਰੋਲ ਲੈ ਕੇ ਭਗੌੜਾ ਹੋਇਆ ਗੈਂਗਸਟਰ ਚੜਿਆ ਪੁਲਸ ਅੜਿੱਕੇ
NEXT STORY