ਨਵਾਂਸ਼ਹਿਰ, (ਤ੍ਰਿਪਾਠੀ)- ਪੰਚਾਇਤ ਕਮੇਟੀ ਅਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੇ ਕਰਮਚਾਰੀਆਂ ਨੇ ਤਨਖਾਹ ਜ਼ਿਲਾ ਖਜ਼ਾਨਾ ਦਫਤਰ ਵੱਲੋਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਰੋਡ 'ਤੇ ਬੀ.ਡੀ.ਓ. ਦਫਤਰ ਦੇ ਬਾਹਰ ਨਾਅਰੇਬਾਜ਼ੀ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ। ਉਪਰੰਤ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਭੇਜਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ, ਸੁਪਰਡੈਂਟ ਜੀਵਨ ਲਾਲ ਅਤੇ ਕੁਲਦੀਪ ਰਾਮ ਨੇ ਕਿਹਾ ਕਿ ਪੰਚਾਇਤ ਸਮਿਤੀ ਅਤੇ ਜ਼ਿਲਾ ਪ੍ਰਸ਼ੀਦ ਦੇ ਕਰਮਚਾਰੀਆਂ ਦੇ ਵਫਦ ਵੱਲੋਂ ਫਰਵਰੀ ਮਹੀਨੇ 'ਚ ਵਿਭਾਗ ਦੇ ਮੰਤਰੀ ਨਾਲ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਬੈਠਕ ਹੋਈ ਸੀ, ਜਿਸ 'ਚ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਮਨਜ਼ੂਰ ਕਰ ਕੇ ਲਾਗੂ ਨਾ ਕੀਤਾ ਤਾਂ ਉਨ੍ਹਾਂ ਦੀ ਯੂਨੀਅਨ ਸਰਕਾਰ ਖਿਲਾਫ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।
ਇਸ ਮੌਕੇ ਸਰਬਜੀਤ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਸੰਜੀਵ ਕੁਮਾਰ, ਸੁਖਵਿੰਦਰ ਕੁਮਾਰ, ਬਲਜੀਤ ਕੁਮਾਰ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਅਮਰਜੀਤ ਸਿੰਘ, ਨਵਨੀਤ ਗੁਪਤਾ, ਮੁਖਤਿਆਰ ਸਿੰਘ, ਰਾਜਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਰਾਜਬਹਾਦਰ ਆਦਿ ਮੌਜੂਦ ਸਨ।
ਇਹ ਹਨ ਮੰਗਾਂ
1. ਕਰਮਚਾਰੀਆਂ ਦੀ ਤਨਖਾਹ ਖਜ਼ਾਨਾ ਦਫ਼ਤਰ ਵੱਲੋਂ ਜਾਰੀ ਕੀਤੀ ਜਾਵੇ।
2. ਬਾਕੀ ਰਹਿੰਦਾ ਸੀ.ਪੀ.ਐੱਫ. ਤੁਰੰਤ ਜਾਰੀ ਕੀਤਾ ਜਾਵੇ।
3. 2002 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਲਿਆਂਦਾ ਜਾਵੇ।
4. ਪੰਚਾਇਤ ਅਫਸਰਾਂ ਅਤੇ ਸੁਪਰਡੈਂਟਾਂ ਨੂੰ ਬੀ.ਡੀ.ਪੀ.ਓ. ਦੇ ਅਹੁਦੇ 'ਤੇ ਪਦ ਉਨਤੀ ਦੇਣ ਲਈ ਨਿਯਮ ਬਣਾਇਆ ਜਾਵੇ।
5. ਸਿਧਾਂਤਕ ਪ੍ਰਵਾਨਗੀ ਦੇ ਆਧਾਰ 'ਤੇ ਬੀ.ਡੀ.ਪੀ.ਓ. ਦਾ ਹੋਰ ਚਾਰਜ ਦਿੱਤਾ ਜਾਵੇ।
ਪੰਜਾਬ ਪੁਲਸ ਦਾ ਏ. ਐੱਸ. ਆਈ. 10 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
NEXT STORY