ਬਾਬਾ ਬਕਾਲਾ ਸਾਹਿਬ (ਰਾਕੇਸ਼) - ਪੰਜਾਬ ਵਿਚ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ, ਜਿਸਨੂੰ ਵੇਰੀਐਂਟ ਓਮੀਕ੍ਰੋਨ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ, ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਲਾਕਡਾਊਨ ਲਗਾਏ ਜਾਣ ਦੀਆਂ ਸੰਭਾਵਨਾਂ ’ਤੇ ਚਰਚਾਵਾਂ ਅਤੇ ਅਫਵਾਹਾਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਫੈਲ ਰਹੀਆਂ ਹਨ। ਇਸ ਲਾਕਡਾਊਨ ਨੂੰ ਲੈ ਕੇ ਲੋਕਾਂ ਦੇ ਮਨ੍ਹਾ ਵਿਚ ਫਿਰ ਤੋਂ ਇਕ ਵਾਰ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਜਿਹੀ ਤਰਾਸ਼ਦੀ ਮੌਕੇ ਆਪਣੀ ਰੋਜ਼ੀ ਰੋਟੀ ਦਾ ਵੀ ਡਰ ਕਮਾ ਰਿਹਾ ਹੈ। ਭਾਵੇਂ ਭਾਰਤ ਵਿਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਪਾਈ ਗਈ ਹੈ ਪਰ ਫਿਰ ਵੀ ਡਬਲਯੂ. ਐੱਚ. ਓ. ਦੀਆਂ ਹਦਾਇਤਾਂ ਅਨੁਸਾਰ ਇਹ ਵੇਰੀਐਂਟ ਓਮੀਕ੍ਰੋਨ ਘਾਤਕ ਸਿੱਧ ਹੋ ਸਕਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਦੋ ਸਾਲ ਕੋਰੋਨਾ ਦੀ ਮਾਰ ਝੱਲੀ ਹੈ, ਜਿਸ ਨਾਲ ਉਨ੍ਹਾਂ ਦੀ ਲੀਹ ਤੋਂ ਲੱਥੀ ਗੱਡੀ ਅਜੇ ਵੀ ਦੋਬਾਰਾ ਪਟੜੀ ’ਤੇ ਨਹੀਂ ਆ ਸਕੀ ਅਤੇ ਉਨ੍ਹਾਂ ਨੂੰ ਤੀਸਰੀ ਲਹਿਰ ਦਾ ਡਰ ਸਤਾਉਣ ਲੱਗ ਪਿਆ ਹੈ। ਦੇਖਣ ਵਿਚ ਆਇਆ ਹੈ ਕਿ ਭਾਰਤ ਦੀਆਂ ਅਦਾਲਤਾਂ ਅਤੇ ਹਸਪਤਾਲਾਂ ਵਿਚ ਅਜੇ ਵੀ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਸਮਝਿਆ ਜਾ ਰਿਹਾ ਹੈ, ਜਦਕਿ ਇਸਦੇ ਉਲਟ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਵੱਲੋਂ ਮਾਸਕ ਦੀ ਵਰਤੋਂ ਬਿਲਕੁੱਲ ਬੰਦ ਕਰ ਦਿੱਤੀ ਗਈ ਜਾ ਚੁੱਕੀ ਹੈ। ਸੋਸ਼ਲ ਡਿਸਟੈਂਸ ਨੂੰ ਵੀ ਅੱਖੋ ਪਰੋਖੇ ਕਰ ਦਿਤਾ ਗਿਆ ਹੈ।
ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਅਹਿਤਿਆਤ ਵਜੋਂ ਮਾਸਕ ਦੀ ਵਰਤੋਂ ਅਤੇ ਸੋਸ਼ਲ ਡਿਸਟੈਂਸ ਨੂੰ ਲਾਜ਼ਮੀ ਕਰਾਰ ਦਿੰਦਿਆਂ ਇਸ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਖ਼ਤ ਕਾਨੂੰਨ ਬਣਾਏ ਜਾਣ, ਤਾਂ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਾ ਹੋ ਸਕੇ। ਜੇਕਰ ਲਾਕਡਾਊਨ ਵਰਗੀ ਕੋਈ ਸਥਿਤੀ ਬਣਦੀ ਹੈ ਤਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਵਿਚ ਪਹਿਲਾਂ ਨਾਲੋਂ ਵਧੇਰੇ ਮਿਹਨਤ ਕਰਨੀ ਪਵੇਗੀ। ਇਸ ਵਾਰ ਸਮਾਜ ਸੇਵੀ ਜਥੇਬੰਦੀਆਂ ਵੀ ਲੋਕਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕਰਨ ਵਿਚ ਅਸਮਰਥ ਦਿਖਾਈ ਦੇਣਗੀਆਂ।
ਪਟਿਆਲਾ ਪੁਲਸ ਨੇ 10.35 ਲੱਖ ਦੀ ਲੁੱਟ ਦੀ ਘਟਨਾ 6 ਘੰਟਿਆਂ 'ਚ ਕੀਤੀ ਹੱਲ, 4 ਵਿਅਕਤੀ ਗ੍ਰਿਫ਼ਤਾਰ
NEXT STORY