ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) - ਕਈ ਪਿੰਡਾਂ 'ਚ ਇੱਟਾਂ ਵਾਲੇ ਭੱਠੇ ਬੰਦ ਪਏ ਹਨ, ਜਿਸ ਕਰਕੇ ਅਜਿਹੀਆਂ ਥਾਵਾਂ ਸੁੰਨਸਾਨ ਬਣ ਚੁੱਕੀਆਂ ਹਨ ਤੇ ਇਹ ਥਾਵਾਂ ਗਲਤ ਅਨਸਰਾਂ ਅਤੇ ਮਾੜੇ ਕੰਮ ਕਰਨ ਵਾਲਿਆਂ ਦੇ ਠਿਕਾਣੇ ਬਣੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਇਸ ਖੇਤਰ ਦੇ ਵੱਡੇ ਪਿੰਡ ਭਾਗਸਰ ਵਿਖੇ ਇੱਟਾਂ ਬਣਾਉਣ ਵਾਲੇ 2 ਭੱਠੇ ਬੰਦ ਹੋ ਚੁੱਕੇ ਹਨ ਤੇ ਇਨ੍ਹਾਂ 'ਤੇ ਹੁਣ ਕੋਈ ਨਹੀਂ ਰਹਿੰਦਾ। ਇਕ ਭੱਠਾ ਪਿੰਡ ਲੱਖੇਵਾਲੀ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਹੈ, ਜਦਕਿ ਦੂਜਾ ਬੰਦ ਪਿਆ ਭੱਠਾ ਸਿੱਧੀ ਰਹੂੜਿਆਂਵਾਲੀ ਨੂੰ ਜਾਣ ਵਾਲੀ ਸੜਕ 'ਤੇ ਪੈਂਦਾ ਹੈ। ਪਤਾ ਲੱਗਾ ਹੈ ਕਿ ਜ਼ਿਲੇ 'ਚ ਆਰਥਿਕ ਮੰਦਹਾਲੀ ਕਾਰਨ ਕਰੀਬ 10 ਭੱਠੇ ਬੰਦ ਪਏ ਹਨ।
ਆਮ ਲੋਕਾਂ ਦੇ ਕਹਿਣ ਅਨੁਸਾਰ ਅਜਿਹੀਆਂ ਸੁੰਨੀਆਂ ਥਾਵਾਂ ਗਲਤ ਅਨਸਰਾਂ ਵੱਲੋਂ ਵਰਤੀਆਂ ਜਾ ਰਹੀਆਂ ਹਨ, ਜਿਸ ਕਰਕੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਲੋਕਾਂ ਵੱਲੋਂ ਇਨ੍ਹਾਂ ਥਾਵਾਂ 'ਤੇ ਇੱਟਾਂ ਵਾਲੇ ਭੱਠੇ ਲਾਏ ਗਏ ਸਨ, ਉਨ੍ਹਾਂ ਕੋਲੋਂ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਕਿ ਉਹ ਇਸੇ ਤਰ੍ਹਾਂ ਹੀ ਸਭ ਕੁਝ ਛੱਡ ਕੇ ਕਿਉਂ ਚਲੇ ਗਏ ਹਨ। ਜਾਣਕਾਰੀ ਅਨੁਸਾਰ ਭੱਠੇ ਲਾਉਣ ਵਾਲੇ ਕਿਸਾਨਾਂ ਕੋਲੋਂ 5 ਸਾਲਾਂ ਲਈ ਠੇਕੇ 'ਤੇ ਜ਼ਮੀਨ ਲੈਂਦੇ ਹਨ ਤੇ ਉਨ੍ਹਾਂ ਨੂੰ ਉੱਕੇ ਮੁੱਕੇ ਪੈਸੇ ਦੇ ਕੇ ਭੱਠੇ ਲਾ ਲੈਂਦੇ ਹਨ ਪਰ ਸਮਾਂ ਪੂਰਾ ਹੁੰਦਾ ਹੈ ਨਾ ਤਾਂ ਭੱਠਾ ਮਾਲਕ ਉਸ ਥਾਂ ਨੂੰ ਸਾਫ-ਸੁਥਰਾ ਕਰਦਾ ਹੈ ਅਤੇ ਨਾ ਹੀ ਜ਼ਮੀਨ ਦਾ ਮਾਲਕ, ਜਿਸ ਕਰਕੇ ਇਹ ਬੰਦ ਪਏ ਭੱਠੇ ਲੁੱਕਣਗਾਹ ਬਣੇ ਹੋਏ ਹਨ।
ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
NEXT STORY