ਲੁਧਿਆਣਾ (ਮੁੱਲਾਂਪੁਰੀ) - ਦੇਸ਼ ਦੀ ਐੱਨ. ਡੀ. ਏ. ਭਾਜਪਾ ਸਰਕਾਰ ਅਤੇ ਗਠਜੋੜ ਦੇ ਸਭ ਤੋਂ ਪੁਰਾਣੇ ਤੇ ਵਫਾਦਾਰ ਸਾਥੀ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਵਾਰ ਮਤਰੇਈ ਮਾਂ ਵਾਲਾ ਸਲੂਕ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਜੋ ਗੁਜਰਾਤ 'ਚ ਭਾਜਪਾ ਦੀ ਛੇਵੀਂ ਵਾਰ ਸਰਕਾਰ ਬਣਨ 'ਤੇ ਵਿਜੇ ਰੂਪਾਨੀ ਦੀ ਤਾਜਪੋਸ਼ੀ ਕੀਤੀ ਤੇ ਉਸ ਵਿਚ ਡੇਢ ਦਰਜਨ ਤੋਂ ਵੱਧ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਜਿੱਥੇ ਸ਼ਕਤੀ ਪ੍ਰਦਰਸ਼ਨ ਕੀਤਾ, ਉਥੇ ਆਪਣੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਾਜਪੋਸ਼ੀ ਸਮਾਗਮਾਂ ਤੋਂ ਦੂਰ ਰੱਖਣ ਦੀ ਅੱਜ ਚਰਚਾ ਆਮ ਹੋ ਰਹੀ ਹੈ, ਕਿਉਂਕਿ ਇਸ ਤਾਜਪੋਸ਼ੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਫਿਰ ਹੋਰ ਕੋਈ ਅਕਾਲੀ ਨੇਤਾ ਨਜ਼ਰ ਨਹੀਂ ਆਇਆ, ਜਦੋਂਕਿ ਸ. ਬਾਦਲ ਤਾਂ ਵਡੇਰੀ ਉਮਰ ਦਾ ਵਾਸਤਾ ਪਾ ਕੇ ਸਾਰੇ ਕਾਰਜਾਂ ਤੋਂ ਪਾਸਾ ਵੱਟ ਚੁੱਕੇ ਹਨ। ਇਨ੍ਹਾਂ ਯਾਦਗਾਰ ਪਲਾਂ ਵਿਚ ਸ. ਬਾਦਲ ਦਾ ਨਾ ਹੋਣਾ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਗਿਆ ਹੈ, ਜਦੋਂਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਅਟਲ ਬਿਹਾਰੀ ਵਾਜਪਾਈ, ਅਡਵਾਨੀ ਤੋਂ ਇਲਾਵਾ ਹੋਰ ਨੇਤਾ ਬਰਾਬਰ ਦਾ ਸਨਮਾਨ ਦਿੰਦੇ ਸਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿਚ ਵੀ ਇਸ ਵਾਰ ਭਾਜਪਾ ਨੇ ਅਕਾਲੀ ਦਲ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਸੀ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਇੰਝ ਲੱਗ ਰਿਹਾ ਹੈ ਕਿ ਕਿਧਰੇ 2019 'ਚ ਅਕਾਲੀ-ਭਾਜਪਾ ਦਾ ਤਲਾਕ ਨਾ ਹੋ ਜਾਵੇ।
ਗੋਲੀ ਮਾਰਨ ਦੇ ਦੋਸ਼ 'ਚ ਤਿੰਨ ਅਣਪਛਾਤੇ ਨਾਮਜ਼ਦ
NEXT STORY