ਮੋਗਾ/ਬਾਘਾਪੁਰਾਣਾ (ਰਾਕੇਸ਼, ਗੋਪੀ, ਸਰਿੰਦਰ ਸੇਖਾ,ਸਤੀਸ਼)—ਪੰਚਾਇਤੀ ਚੋਣਾਂ ਦੀ ਅੱਜ ਪੋਲਿੰਗ ਦੌਰਾਨ ਜ਼ਿਲਾ ਪੁਲਸ ਮੁਖੀ ਦੀ ਦੇਖਰੇਖ ਹੇਠ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਸ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਉਥੇ ਅੱਜ ਪੇਂਡੂ ਵੋਟਾਂ ਪਾਉਣ ਲਈ ਮਹਿਲਾਵਾਂ 'ਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਿਆ ਗਿਆ। ਭਾਵੇਂ ਕੜਾਕੇ ਦੀ ਠੰਡ ਪੈ ਰਹੀ ਸੀ ਪਰ ਵੋਟਰ ਬਿਨਾਂ ਕਿਸੇ ਦਬਾਅ ਡਰ ਤੋਂ ਅਮਨ ਸ਼ਾਤੀ ਵਾਲੇ ਮਾਹੋਲ 'ਚ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੇ ਕਤਾਰਾਂ 'ਚ ਵਾਰੀ ਦੀ ਉਡੀਕ ਕਰ ਰਹੇ ਸਨ । ਪ੍ਰਸ਼ਾਸਨ ਵਲੋਂ ਕੀਤੀ ਸਖਤੀ ਕਾਰਨ ਵੋਟਰ ਕਾਰਡ ਤੋਂ ਬਿਨਾਂ ਮੇਨ ਗੇਂਟ ਤੋਂ ਅੰਦਰ ਐਂਟਰੀ ਕਰਨ ਤੋਂ ਰੋਕ ਸੀ। ਇਸ ਤੋਂ ਇਲਾਵਾ ਵਿਧਾਇਕ ਦਰਸ਼ਨ ਸਿੱਘ ਬਰਾੜ ਵਲੋਂ ਪੋਲਿੰਗ ਸਟੇਸ਼ਨਾਂ 'ਤੇ ਦੌਰਾ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਵੋਟਾਂ ਸ਼ਾਂਤੀ ਪੂਰਵਕ ਪੈ ਰਹੀਆਂ ਹਨ । ਦੂਜੇ ਪਾਸੇ ਐੱਸ.ਡੀ.ਐੱਮ. ਸਵਰਨਜੀਤ ਕੌਰ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਨੇ ਵਧੀਆ ਪ੍ਰਬੰਧ ਕੀਤੇ ਹੋਏ ਹਨ। ਅਤੇ ਹਰ ਪਿੰਡ ਦੀ ਪੋਲਿੰਗ ਤੇ ਨਜ਼ਰ ਰੱਖੀ ਜਾ ਰਹੀ ਹੈ।
10 ਵਜੇ ਤੱਕ ਪੋਲਿੰਗ
ਮੋਗਾ : 20 ਫੀਸਦੀ ਵੋਟ
ਬਾਘਾਪੁਰਾਣਾ: 20 ਫੀਸਦੀ ਵੋਟ
12 ਵਜੇ ਤੱਕ ਪੋਲਿੰਗ
ਬਾਘਾਪੁਰਾਣਾ: 25 ਫੀਸਦੀ ਵੋਟ
ਮੋਗਾ: 30 ਫੀਸਦੀ ਵੋਟ
ਧਰਮਕੋਟ: 34 ਫੀਸਦੀ ਵੋਟ
2 ਵਜੇ ਤੱਕ ਪੋਲਿੰਗ
ਮੋਗਾ: 35 ਫੀਸਦੀ ਵੋਟ
ਪੰਚਾਇਤੀ ਚੋਣਾਂ 2018 : ਤਰਨਤਾਰਨ 'ਚ ਪਈਆਂ 70 ਫੀਸਦੀ ਤੋਂ ਵੱਧ ਵੋਟਾਂ
NEXT STORY