ਲੁਧਿਆਣਾ : ਕਾਂਗਰਸ 'ਤੇ ਹਮੇਸ਼ਾ ਗਰਜਣ ਵਾਲੇ ਬੈਂਸ ਭਰਾਵਾਂ ਨੂੰ ਬੀਤੇ ਦਿਨ ਕਰਾਰੀ ਮਾਤ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਰਹੇ ਕਿ ਕਾਂਗਰਸ ਨੇ ਬੈਂਸ ਭਰਾਵਾਂ ਨੂੰ ਖੁਦ ਦਾ ਘਰ ਬਚਾਉਣ ਦਾ ਵੀ ਮੌਕਾ ਨਹੀਂ ਦਿੱਤਾ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਬੈਂਸ ਭਰਾਵਾਂ ਦੇ ਕਈ ਕਰੀਬੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਨਤੀਜਾ ਇਹ ਰਿਹਾ ਕਿ ਬੈਂਸ ਭਰਾ ਆਪਣਾ ਘਰ ਵੀ ਬਚਾ ਨਹੀਂ ਸਕੇ। ਲੋਕ ਇਨਸਾਫ ਪਾਰਟੀ ਨੂੰ ਸਿਰਫ 7 ਸੀਟਾਂ ਹੀ ਮਿਲੀਆਂ। 24 ਵਾਰਡ ਅਜਿਹੇ ਹਨ, ਜਿਨ੍ਹਾਂ 'ਚੋਂ 'ਲਿਪ' ਅਤੇ 'ਆਪ' ਗਠਜੋੜ ਤੀਜੇ ਸਥਾਨ 'ਤੇ ਵੀ ਨਹੀਂ ਪਹੁੰਚ ਸਕਿਆ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਇਨਸਾਫ ਪਾਰਟੀ ਨੇ ਸ਼ਹਿਰ ਦੇ ਚਾਰ ਹਲਕਿਆਂ 'ਚ ਚੋਣ ਲੜੀ ਸੀ ਅਤੇ ਹਰ ਵਾਰਡ 'ਚ ਚੰਗੀ ਲੀਡ ਮਿਲੀ ਸਨ ਪਰ ਨਿਗਮ ਚੋਣਾਂ 'ਚ ਉਹ ਆਪਣਾ ਵੋਟ ਬੈਂਕ ਵੀ ਨਹੀਂ ਬਚਾ ਸਕੇ। ਸਨਅਤੀ ਸ਼ਹਿਰ 'ਚ 'ਆਪ' ਵੀ ਪੂਰੀ ਤਰ੍ਹਾਂ ਫੇਲ ਰਹੀ। ਲੁਧਿਆਣਾ 'ਚ 'ਆਪ' ਦਾ ਗ੍ਰਾਫ ਇਕ ਸਾਲ 'ਚ ਵੀ ਪੂਰੀ ਤਰ੍ਹਾਂ ਡਿਗ ਗਿਆ।
12ਵੀਂ ਜਮਾਤ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ
NEXT STORY