ਬਟਾਲਾ, (ਬੇਰੀ)- ਪੰਜਾਬ ਵਿਚ ਵੱਧ ਰਹੇ ਅੱਤਵਾਦ, ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਵੱਧ ਰਹੇ ਦੌਰ ਕਾਰਨ ਅੱਜ ਬਜੰਰਗ ਦਲ ਹਿੰਦੋਸਤਾਨ ਦੇ ਮਾਝਾ ਜ਼ੋਨ ਦੇ ਪ੍ਰਧਾਨ ਗਗਨ ਪਲਾਜ਼ਾ ਦੀ ਅਗਵਾਈ ਹੇਠ ਸਥਾਨਕ ਕਾਦੀਆਂ ਚੂੰਗੀ ਬਟਾਲਾ ਵਿਖੇ ਅੱਤਵਾਦ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਮਾਝਾ ਜ਼ੋਨ ਦੇ ਪ੍ਰਧਾਨ ਗਗਨ ਪਲਾਜ਼ਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਜੋ ਸਮਾਜ ਵਿਰੋਧੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਉਹ ਸਿਰਫ ਹਿੰਦੂ-ਸਿੱਖ ਭਾਈਚਾਰੇ ਵਿਚ ਦਰਾੜ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨਾ ਚਾਹੀਦਾ ਹੈ ਅਤੇ ਪਾਕਿਸਤਾਨ ਤੇ ਵਿਦੇਸ਼ਾਂ 'ਚ ਬੈਠੇ ਲੋਕ ਜੋ ਪੰਜਾਬ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ ਉਹ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਾਫੀ ਸੰਤਾਪ ਝੱਲ ਚੁੱਕਾ ਹੈ ਅਤੇ ਹੁਣ ਅੱਤਵਾਦ ਨੂੰ ਦੁਬਾਰਾ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਦੇ ਨਾਂ 'ਤੇ ਜੋ ਸ਼ਾਜ਼ਿਸ਼ ਚੱਲ ਰਹੀ ਹੈ ਉਸ 'ਤੇ ਕੇਂਦਰ ਅਤੇ ਸੂਬਾ ਸਰਕਾਰ ਨਕੇਲ ਪਾਏ। ਉਨ੍ਹਾਂ ਕਿਹਾ ਕਿ ਬਜਰੰਗ ਦਲ ਹਿੰਦੋਸਤਾਨ ਹਮੇਸ਼ਾ ਦੇਸ਼ ਅਤੇ ਹਿੰਦੂ-ਸਿੱਖ ਭਾਈਚਾਰੇ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਬਜਰੰਗ ਦਲ ਹਿੰਦੋਸਤਾਨ ਮਾਝਾ ਜ਼ੋਨ ਦੇ ਉੱਪ-ਪ੍ਰਧਾਨ ਪਿੰਟੂ, ਸਕੱਤਰ ਮਨੀ ਪਹਿਲਵਾਨ, ਕਾਰਜਕਾਰੀ ਮੈਂਬਰ ਵਾਸੂ ਬੇਦੀ, ਸੋਨੂੰ, ਸਾਗਰ, ਮਨਦੀਪ, ਹੀਰਾ, ਸੰਜੂ, ਵਿਕਾਸ ਬੱਬਰ, ਸੰਦੀਪ ਸ਼ਰਮਾ, ਸ਼ਸ਼ੀ, ਰਵੀ ਤੇ ਸ਼ਿਵਮ ਮਹਾਜਨ ਆਦਿ ਮੌਜੂਦ ਸਨ।
ਲੋਕ ਕੜਾਕੇ ਦੀ ਠੰਡ 'ਚ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜਬੂਰ
NEXT STORY