ਜਲੰਧਰ— ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਵਾਲੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਸੁਖਪਾਲ ਖਹਿਰਾ ਦੀ ਪਾਰਟੀ 'ਪੰਜਾਬੀ ਏਕਤਾ ਪਾਰਟੀ' ਜੁਆਇਨ ਕਰ ਲਈ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਬਲਦੇਵ ਸਿੰਘ ਨੂੰ ਪਾਰਟੀ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਖਹਿਰਾ ਨੇ ਕਿਹਾ ਕਿ ਬਲਦੇਵ ਵੱਲੋਂ ਅਸਤੀਫੇ ਦਾ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਬਲੇਦਵ ਸਿੰਘ ਨੂੰ 'ਪੰਜਾਬੀ ਏਕਤਾ ਪਾਰਟੀ' ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾਵੇਗੀ, ਜਿਸ ਦੇ ਬਾਰੇ 18 ਜਨਵਰੀ ਨੂੰ ਐਲਾਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਖਹਿਰਾ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਵਧਾਈ ਗਈ ਐਕਸਟੈਂਸ਼ਨ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸੁਰੇਸ਼ ਅਰੋੜ ਨੂੰ ਇਕ ਵਾਰ ਫਿਰ ਤੋਂ ਡੀ.ਜੀ.ਪੀ. ਬਣਾਉਣ ਨਾਲ ਲੱਗਦਾ ਹੈ ਕਿ ਪੂਰੀ ਪੰਜਾਬ ਪੁਲਸ 'ਚ ਹੋਰ ਕੋਈ ਅਫਸਰ ਨਹੀਂ ਹੈ, ਜੋਕਿ ਡੀ.ਜੀ.ਪੀ. ਬਣਨ ਦੇ ਲਾਈਕ ਹੋਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸੁੱਰਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਭਾਜਪਾ ਦੇ ਇਸ਼ਾਰਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਅਰੋੜਾ ਨੂੰ ਤੀਜੀ ਵਾਰ ਡੀ.ਜੀ.ਪੀ. ਬਣਾ ਦਿੱਤਾ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਖਹਿਰਾ ਨੇ ਕਿਹਾ ਸੁਰੇਸ਼ ਅਰੋੜਾ ਦੀ ਐਕਸਟੈਂਸ਼ਨ 'ਤੇ ਕੁਝ ਵੀ ਨਹੀਂ ਬੋਲਣਗੇ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਆਪਸ 'ਚ ਮਿਲੇ ਹੋਏ ਹਨ।
ਦੱਸ ਦੇਈਏ ਕਿ ਮਾਸਟਰ ਬਲਦੇਵ ਸਿੰਘ ਨੇ ਬੀਤੇ ਦਿਨ ਆਮ ਆਦਮੀ ਪਾਰਟੀ 'ਚੋਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਭੇਜੇ ਅਸਤੀਫੇ 'ਚ ਦਿਲ ਖੋਲ੍ਹ ਕੇ ਮੇਹਣੇ ਮਾਰੇ ਹਨ। ਬਲਦੇਵ ਸਿੰਘ ਨੇ ਲਿਖਿਆ ਸੀ ਕਿ ਉਹ ਦੁਖੀ ਮਨ ਨਾਲ ਅਸਤੀਫਾ ਦੇ ਰਹੇ ਹਨ ਕਿਉਂਕਿ ਪਾਰਟੀ ਆਪਣੀ ਮੁੱਢਲੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ ਅਤੇ ਉਨ੍ਹਾਂ ਨੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਇਸ ਲਈ ਉਹ ਹੁਣ ਪਾਰਟੀ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦੇ।
ਸਿੱਖ ਦੰਗਿਆਂ ਸਬੰਧੀ ਫੂਲਕਾ ਵਲੋਂ ਟਾਈਟਲਰ ਨੂੰ 'ਬਹਿਸ' ਦੀ ਚੁਣੌਤੀ
NEXT STORY