ਚੰਡੀਗੜ੍ਹ : ਬਰਗਾੜੀ ਮੋਰਚੇ ਪਿੱਛੇ ਨਾਮਜ਼ਦ ਮੁੱਖ ਵਿਅਕਤੀਆਂ 'ਚੋਂ ਇਕ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦਾ ਪਿਛਲੇ 6 ਸਾਲਾਂ ਦੌਰਾਨ 20 ਕਰੋੜ ਦਾ ਪੈਸਿਆਂ ਦਾ ਲੈਣ-ਦੇਣ ਕੇਂਦਰੀ ਏਜੰਸੀਆਂ ਦੇ ਘੇਰੇ ਹੇਠ ਆ ਗਿਆ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਜੰਸੀਆਂ ਦਾ ਮੰਨਣਾ ਹੈ ਕਿ ਦਾਦੂਵਾਲ ਨੂੰ ਬੇਲੋੜਾ ਧਨ ਸ਼ੱਕੀ ਸਰੋਤਾਂ ਤੋਂ ਮਿਲਿਆ ਹੈ ਅਤੇ ਉਹ ਮਨੀ ਲਾਂਡਰਿੰਗ 'ਚ ਵੀ ਸ਼ਾਮਲ ਹੋ ਸਕਦੇ ਹਨ। ਆਮਦਨ ਟੈਕਸ ਵਿਭਾਗ ਵਲੋਂ ਪਿਛਲੀ ਅਕਤੂਬਰ ਦੇ ਆਖਰੀ ਹਫਤੇ ਦਾਦੂਵਾਲ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ 6 ਖਾਤਿਆਂ 'ਚ ਰੱਖੀ ਗਈ ਵੱਡੀ ਜਾਇਦਾਦ ਦੇ ਸਰੋਤਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ। ਏਜੰਸੀਆਂ ਦੀ ਜਾਂਚ 'ਚ ਪਾਇਆ ਗਿਆ ਕਿ ਦਾਦੂਵਾਲ ਦੇ ਖਾਤਿਆਂ 'ਚ ਨਕਦੀ ਸਾਲ 2015 'ਚ ਉਸ ਸਮੇਂ ਦੌਰਾਨ ਵਧੀ, ਜਦੋਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਮਾਨਸਾ 'ਚ ਸ਼ਰੇਆਮ 5 ਬੇਖੌਫ ਬਦਮਾਸ਼ਾਂ ਵਲੋਂ ਡਾਕਟਰ 'ਤੇ ਜਾਨਲੇਵਾ ਹਮਲਾ (ਤਸਵੀਰਾਂ)
NEXT STORY