ਮੋਹਾਲੀ, (ਕੁਲਦੀਪ) : ਪੁਲਸ ਸਟੇਸ਼ਨ ਫੇਜ਼-1 ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਵਿਚ ਇਕ ਲੜਕੀ ਵੱਲੋਂ ਚੁੰਨੀ ਨਾਲ ਫਾਹ ਲੈ ਕੇ ਆਤਮਹੱਤਿਆ ਕਰ ਲਈ ਗਈ। ਮ੍ਰਿਤਕਾ ਦਾ ਨਾਂ ਸਪਨਾ ਦੱਸਿਆ ਜਾਂਦਾ ਹੈ ਜੋ ਕਿ ਮੂਲ ਰੂਪ ਵਿਚ ਵੈਸਟ ਬੰਗਾਲ ਦੀ ਰਹਿਣ ਵਾਲੀ ਸੀ ਤੇ ਇੱਥੇ ਮੋਹਾਲੀ ਦੇ ਪਿੰਡ ਸ਼ਾਹੀਮਾਜਰਾ ਦੇ ਇਕ ਪੀ. ਜੀ. ਵਿਚ ਰਹਿ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਦੌਰਾਨ ਪੁਲਸ ਸਟੇਸ਼ਨ ਫੇਜ਼ -1 ਤੋਂ ਐੱਸ. ਐੱਚ. ਓ. ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਲਾਸ਼ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ ਗਈ।
ਪੁਲਸ ਨੇ ਕੁੱਝ ਘੰਟਿਆਂ ’ਚ ਹੀ ਅਗਵਾ ਹੋਇਆ ਢਾਈ ਸਾਲਾ ਬੱਚਾ ਕੀਤਾ ਬਰਾਮਦ, ਦੋਸ਼ੀ ਗ੍ਰਿਫਤਾਰ
NEXT STORY