ਅੰਮ੍ਰਿਤਸਰ (ਜ. ਬ.) - ਬੈਂਕ ਦੇ ਸੇਲਜ਼ ਮੈਨੇਜਰ ਦੀ ਮਿਲੀਭੁਗਤ ਨਾਲ ਬੈਂਕ ਨੂੰ ਲੱਖਾਂ ਦਾ ਚੂਨਾ ਲਾਉਣ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ 3 ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਰਟ ਰੋਡ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਅਧਿਕਾਰੀ ਸਰਿਤਾ ਅਹਿਲਾਵਤ ਦੀ ਸ਼ਿਕਾਇਤ 'ਤੇ ਆਰਥੋ ਇਨਫਰਾਸਟਰੱਕਚਰ ਲਿਮਟਿਡ ਕਰੋਲ ਬਾਗ ਨਵੀਂ ਦਿੱਲੀ ਦੇ ਡਾਇਰੈਕਟਰ ਅਤੁਲ ਗੁਪਤਾ ਤੇ ਵਾਈਸ ਪ੍ਰਧਾਨ ਸਿਧਾਰਥ ਕੰਵਲ ਵੱਲੋਂ ਬੈਂਕ ਦੇ ਸੇਲਜ਼ ਮੈਨੇਜਰ ਅੰਮ੍ਰਿਤਦੀਪ ਸਿੰਘ ਬਰਾੜ ਨਾਲ ਮਿਲੀਭੁਗਤ ਕਰਦਿਆਂ 31 ਲੱਖ ਰੁਪਏ ਦੀ ਜਾਅਲਸਾਜ਼ੀ ਕੀਤੇ ਜਾਣ ਸਬੰਧੀ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀ ਲੜਕਿਆਂ ਨੂੰ ਸ਼ਾਰਜਾਹ 'ਚ ਫਾਂਸੀ ਤੋਂ ਬਚਾਏ ਜਾਨ ਦੀ ਕਵਾਇਦ ਸ਼ੁਰੂ
NEXT STORY