ਰੂਪਨਗਰ, (ਕੈਲਾਸ਼)- ਸਰਕਾਰੀ ਛੁੱਟੀਆਂ ਕਾਰਨ ਪੰਜਾਬ ਭਰ ਦੇ ਸਮੂਹ ਬੈਂਕ 26 ਤੋਂ 28 ਜਨਵਰੀ ਤੱਕ ਤਿੰਨ ਦਿਨਾਂ ਲਈ ਬੰਦ ਰਹਿਣਗੇ। ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਗਣਤੰਤਰ ਦਿਵਸ, 27 ਨੂੰ ਅਖੀਰਲਾ ਸ਼ਨੀਵਾਰ ਤੇ 28 ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਸਿਸਟਮ ਠੱਪ ਰਹੇਗਾ। ਇਸ ਸਬੰਧੀ ਜਦੋਂ ਅੱਜ ਚੀਫ ਲੀਡ ਮੈਨੇਜਰ ਯੂਕੋ ਬੈਂਕ ਸੁਸ਼ੀਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਕਾਂ ਦੇ ਬੰਦ ਰਹਿਣ ਕਾਰਨ ਸ਼ਹਿਰ 'ਚ ਸਥਾਪਤ ਸਮੂਹ ਬੈਂਕਾਂ ਦੇ ਏ.ਟੀ.ਐੱਮਜ਼ ਦੇ ਪ੍ਰਬੰਧਕਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਲੋਕਾਂ ਦੀ ਸੁਵਿਧਾ ਲਈ ਏ.ਟੀ.ਐੱਮਜ਼ 'ਚ ਕੈਸ਼ ਮੁਹੱਈਆ ਕਰਵਾਉਣ।
18 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਨੌਜਵਾਨ ਕਾਬੂ
NEXT STORY