ਜਲੰਧਰ, (ਰਵਿੰਦਰ)- ਸ਼ਰੇਆਮ ਗੋਲੀਆਂ, ਹੱਤਿਆ, ਭੀੜ ਭਰੇ ਬਾਜ਼ਾਰ ਵਿਚ ਲੁੱਟ-ਖੋਹ ਤੇ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਵਿਚ ਚੋਰੀਆਂ, ਕੁਝ ਅਜਿਹੇ ਬਣ ਗਏ ਹਨ ਸ਼ਹਿਰ ਦੇ ਹਾਲਾਤ। ਸ਼ਹਿਰ ਦੀ ਕਾਨੂੰਨ ਵਿਵਸਥਾ ਦੀਆਂ ਪੂਰੀ ਤਰ੍ਹਾਂ ਨਾਲ ਧੱਜੀਆਂ ਉਡ ਚੁੱਕੀਆਂ ਹਨ। ਹਤਿਆਰੇ ਕਾਨੂੰਨ ਤੋਂ ਬੇਖੌਫ ਹੋ ਕੇ ਜਿਸ ਤਰ੍ਹਾਂ ਨਾਲ ਸ਼ਰੇਆਮ ਹਥਿਆਰਾਂ ਨਾਲ ਘੁੰਮ ਰਹੇ ਹਨ, ਜਿਥੇ ਕਮਿਸ਼ਨਰੇਟ ਪੁਲਸ ਲਈ ਵੱਡੀ ਚੁਣੌਤੀ ਹੈ, ਉਥੇ ਆਮ ਜਨਤਾ ਲਈ ਇਹ ਕਦਮ ਦਹਿਸ਼ਤ ਭਰਿਆ ਮਾਹੌਲ ਹੈ। 24 ਘੰਟਿਆਂ ਬਾਅਦ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ। ਅਾਖਿਰਕਾਰ ਅਜੇ ਉਰਫ ਡੋਨਾ ਦੀ ਹੱਤਿਆ ਕਿਸ ਨੇ ਅਤੇ ਕਿਉਂ ਕੀਤੀ? ਸੀ. ਸੀ. ਟੀ. ਵੀ. ਫੁਟੇਜ ਵਿਚ ਵੀ ਪੁਲਸ ਨੂੰ ਹਤਿਆਰਿਆਂ ਦੇ ਚਿਹਰੇ ਸਾਫ ਨਹੀਂ ਦਿਖਾਈ ਦੇ ਰਹੇ ਹਨ। ੰ
ਦੋਵਾਂ ਨੇ ਇਕ-ਦੂਜੇ ਦੇ ਇਲਾਕੇ ਵਿਚ ਦੁਸ਼ਮਣਾਂ ਨੂੰ ਠੋਕਣ ਦਾ ਬਣਾਇਆ ਪਲਾਨ
ਪੁਲਸ ਅਧਿਕਾਰੀ ਇਸ ਨੂੰ ਪੰਚਮ ਗੈਂਗ ਤੇ ਭੋਤੂ ਗੈਂਗ ਦੀ ਦੁਸ਼ਮਣੀ ਦਾ ਨਤੀਜਾ ਮੰਨ ਰਹੇ ਹਨ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਭੋਤੂ ਗੈਂਗ ਲਈ ਇਹ ਕੰਮ ਬੰਨੀ ਗੁੱਜਰ ਨੇ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਭੋਤੂ ਗੈਂਗ ਨੇ ਬੰਨੀ ਗੁੱਜਰ ਗੈਂਗ ਦੇ ਨਾਲ ਹੱਥ ਮਿਲਾ ਲਿਆ ਹੈ ਅਤੇ ਦੋਵੇਂ ਇਕ-ਦੂਜੇ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਜਾ ਕੇ ਸ਼ਿਕਾਰ ਬਣਾ ਰਹੇ ਹਨ। ਜਲੰਧਰ ਵਿਚ ਜੇਕਰ ਭੋਤੂ ਗੈਂਗ ਦਾ ਕੋਈ ਦੁਸ਼ਮਣ ਹੋਵੇਗਾ ਤਾਂ ਉਸ ਨੂੰ ਟਿਕਾਣੇ ਲਗਾਉਣ ਦੀ ਜ਼ਿੰਮੇਵਾਰੀ ਬੰਨੀ ਗੁੱਜਰ ਗੈਂਗ ਵੱਲੋਂ ਅਤੇ ਜੇਕਰ ਹੁਸ਼ਿਆਰਪੁਰ ਵਿਚ ਬੰਨੀ ਗੁੱਜਰ ਗੈਂਗ ਦਾ ਕੋਈ ਦੁਸ਼ਮਣ ਹੋਵੇਗਾ ਤਾਂ ਉਸ ਨੂੰ ਟਿਕਾਣੇ ਲਗਾਉਣ ਦੀ ਜ਼ਿੰਮੇਵਾਰੀ ਭੋਤੂ ਗੈਂਗ ਦੀ ਹੋਵੇਗੀ। ਅਜਿਹਾ ਪਲਾਨ ਦੋਵਾਂ ਗੈਂਗਾਂ ਨੇ ਪੁਲਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਬਣਾਇਆ ਹੈ।
ਲੁਧਿਆਣਾ ’ਚ ਕੌਂਸਲਰ ਦੇ ਬੇਟੇ ਦੀ ਹੱਤਿਆ ਵਿਚ ਵੀ ਹੋ ਸਕਦੀ ਹੈ ਸ਼ਮੂਲੀਅਤ
ਜਲੰਧਰ ਦੇ ਸਾਰੇ ਗੈਂਗਸਟਰ ਪੁਲਸ ਦੇ ਰਿਕਾਰਡ ਵਿਚ ਹਨ ਅਤੇ ਵਾਰਦਾਤ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਜ਼ਿਲਾ ਪੁਲਸ ਉਨ੍ਹਾਂ ਤਕ ਪਹੁੰਚ ਜਾਂਦੀ ਸੀ। ਇਸ ਲਈ ਦੋਵਾਂ ਗੈਂਗਾਂ ਨੇ ਦੂਜੇ ਜ਼ਿਲਿਆਂ ਤੋਂ ਆ ਕੇ ਵਾਰਦਾਤ ਨੂੰ ਅੰਜਾਮ ਦੇਣ ਅਤੇ ਫਿਰ ਉਥੋਂ ਭੱਜ ਜਾਣ ਦੀ ਯੋਜਨਾ ਤਿਆਰ ਕੀਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿਚ ਕੌਂਸਲਰ ਦੇ ਬੇਟੇ ਦੀ ਹੱਤਿਆ ਪਿੱਛੇ ਬੰਨੀ ਗੁੱਜਰ ਗੈਂਗ ਦਾ ਹੀ ਹੱਥ ਸੀ। ਜਲੰਧਰ ਵਿਚ ਅਜੇ ਉਰਫ ਡੋਨਾ ਦੀ ਹੱਤਿਆ ਅਤੇ ਲੁਧਿਆਣਾ ਵਿਚ ਕੌਂਸਲਰ ਦੇ ਬੇਟੇ ਦੀ ਹੱਤਿਆ ਇਕੋ ਜਿਹੇ ਹਥਿਆਰ ਨਾਲ ਕੀਤੀ ਗਈ ਹੈ। ਇਸ ਗੈਂਗ ਬਾਰੇ ਪੁਲਸ ਦੇ ਹੱਥ ਕੁਝ ਸੁਰਾਗ ਜ਼ਰੂਰ ਲੱਗੇ ਹਨ ਪਰ ਇਨ੍ਹਾਂ ਦੇ ਗਿਰੇਬਾਨ ਤਕ ਪੁਲਸ ਦੇ ਲੰਬੇ ਹੱਥ ਕਦੋਂ ਤਕ ਪਹੁੰਚਣਗੇ, ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਸ਼ੁੱਕਰਵਾਰ ਰਾਤ ਨੂੰ ਸ਼ਰੇਆਮ ਜਿਮ ਦੇ ਬਾਹਰ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਦਿਲਾਂ ਵਿਚ ਖੌਫ ਭਰ ਗਿਆ ਹੈ।
ਪ੍ਰਾਈਵੇਟ ਬੱਸਾਂ ਦੇ ਆਰਜ਼ੀ ਅੱਡਿਆਂ ਕਾਰਨ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ
NEXT STORY