ਤਲਵੰਡੀ ਸਾਬੋ (ਮੁਨੀਸ਼)— ਖਹਿਰਾ ਨੇ ਐਤਵਾਰ ਨੂੰ ਖਤਮ ਕੀਤੇ ਜਾ ਰਹੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੂੰ ਇਕ ਵਾਰ ਫਿਰ ਮੁੜ ਸੋਚਣ ਦੀ ਸਲਾਹ ਦਿੰਦੇ ਹੋਏ ਖਦਸ਼ਾ ਪ੍ਰਗਟ ਕੀਤਾ ਹੈ ਕਿ ਸਰਕਾਰੀ ਆਗੂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਾਅਦੇ ਤੋਂ ਮੁਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਹੋਏ ਲਿਖਤੀ ਅਨੰਦਪੁਰ ਸਾਹਿਬ ਮਤੇ ਤੋਂ ਸਰਕਾਰ ਭੱਜ ਸਕਦੀ ਹੈ ਤਾਂ ਹੁਣ ਭੱਜਣਾ ਕੀ ਮੁਸ਼ਕਲ ਹੈ। ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਅਤੇ ਸੂਬੇ ਅੰਦਰ ਕਿਸਾਨੀ ਦੀ ਹੋਈ ਮਾੜੀ ਦਸ਼ਾ ਦਾ ਦੋਸ਼ੀ ਬਾਦਲ ਪਰਿਵਾਰ ਨੂੰ ਗਰਦਾਨਿਆ। ਇਸ ਮੌਕੇ ਖਹਿਰਾ ਨਾਲ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਕਸ਼ਮੀਰ ਸਿੰਘ ਸੰਗਤ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ।
ਤੁਹਾਨੂੰ ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਸਿੱਖ ਕੌਮ ਦੇ ਚੌਥੇ ਤਖ਼ਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਆਰੰਭ ਕੀਤੇ ਜਾ ਰਹੇ ਇਨਸਾਫ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਤਲਵੰਡੀ ਸਾਬੋ ਪੁੱਜੇ ਹੋਏ ਸਨ।
ਨਸ਼ਾ ਸਮੱਗਲਰ ਖਿਲਾਫ ਢਿੱਲੀ ਕਾਰਵਾਈ ਪਈ ਮਹਿੰਗੀ
NEXT STORY