ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਟਰੈਕਟਰ ਸਾੜਨ ਵਾਲੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਹੁਣ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਦੀਵਾਲੀ ਦਾ ਸਭ ਤੋਂ ਮਹਿੰਗਾ ਤੋਹਫ਼ਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪੰਜਾਬ ਯੂਥ ਕਾਂਗਰਸ ਅੱਜ ਗਵਰਨਰ ਹਾਊਸ ਪਹੁੰਚੀ ਅਤੇ ਮਹਿੰਗਾਈ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਇਸ ਮੌਕੇ ਰਾਜਪਾਲ ਨੂੰ ਮਹਿੰਗੀਆਂ ਸਬਜ਼ੀਆਂ ਪਿਆਜ਼, ਟਮਾਟਰ ਅਤੇ ਆਲੂ ਵਰਗੇ ਤੋਹਫ਼ੇ ਦਿੱਤੇ ਗਏ।
ਇਹ ਵੀ ਪੜ੍ਹੋ : ਜਗਰਾਓਂ : ਚੜ੍ਹਦੀ ਸਵੇਰ ਸ਼ਰਾਬ ਦੇ ਠੇਕੇ 'ਚ ਵਾਪਰੀ ਵਾਰਦਾਤ, ਮੁਲਾਜ਼ਮ ਦਾ ਨਾ ਚੱਲਿਆ ਜ਼ੋਰ
ਬਰਿੰਦਰ ਢਿੱਲੋਂ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਡਰਾਈ ਫਰੂਟ ਨਾਲੋਂ ਮਹਿੰਗੀਆਂ ਸਬਜ਼ੀਆਂ ਵਿਕ ਰਹੀਆਂ ਹਨ, ਜਿਸ ਕਾਰਨ ਪੰਜਾਬ ਦਾ ਹਰ ਵਰਗ ਦੁਖ਼ੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨ ਬਲੈਕ ਮਾਰਕੀਟਿੰਗ ਨੂੰ ਹੋਰ ਉਤਸ਼ਾਹਿਤ ਕਰਨਗੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰਾਂ ਨਾਲ ਲੈਸ 'ਕਾਂਗਰਸੀ ਨੇਤਾ' ਸਾਥੀਆਂ ਸਣੇ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਅੱਜ ਉਹ ਰਾਜਪਾਲ ਤੱਕ ਪਹੁੰਚਾਉਣ ਲਈ ਸਬਜ਼ੀਆਂ ਦੀ ਪੈਕਿੰਗ ਕਰਕੇ ਤੋਹਫ਼ੇ ਵਜੋਂ ਲਿਆਏ ਹਨ। ਬਰਿੰਦਰ ਢਿੱਲੋਂ ਨੇ ਕਿਹਾ ਤਿਉਹਾਰ ਰਾਜਪਾਲ ਅਤੇ ਸਰਕਾਰ ਲਈ ਹਨ, ਜਦੋਂ ਕਿ ਸਾਡਾ ਕੋਈ ਤਿਉਹਾਰ ਨਹੀਂ ਹੈ ਕਿਉਂਕਿ ਸਾਡੇ ਹਾਲਾਤ ਹੀ ਨਹੀਂ ਹਨ ਕਿ ਅਸੀਂ ਇਹ ਤਿਉਹਾਰ ਮਨਾ ਸਕੀਏ।
ਇਹ ਵੀ ਪੜ੍ਹੋ : ਦਰਦਨਾਕ : ਕੁੱਤਿਆਂ ਦੇ ਝੁੰਡ ਨੇ ਵੱਢਦੇ ਹੋਏ ਨੋਚਿਆ ਮਾਸੂਮ ਬੱਚੇ ਦਾ ਮਾਸ, ਅੱਜ ਹੋਵੇਗੀ ਸਰਜਰੀ
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਵਾਰ ਉਨ੍ਹਾਂ ਦੇ ਤੋਹਫ਼ੇ ਨੂੰ ਨਾ ਕਬੂਲਿਆ ਗਿਆ ਤਾਂ ਅਗਲੀ ਵਾਰ ਉਹ ਪਿਆਜ਼, ਟਮਾਟਰਾਂ ਅਤੇ ਹੋਰ ਸਬਜ਼ੀਆਂ ਦੀਆਂ ਟਰਾਲੀਆਂ ਭਰ ਕੇ ਲਿਆਉਣਗੇ ਅਤੇ ਇੱਥੇ ਸੁੱਟ ਕੇ ਜਾਣਗੇ ਅਤੇ ਉਸ ਸਮੇਂ ਸਾਨੂੰ ਕਿਸੇ ਤਰਾਂ ਦੇ ਲਾਅ ਅਤੇ ਆਰਡਰ ਬਾਰੇ ਨਾ ਦੱਸਿਆ ਜਾਵੇ।
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਸਜਾਏ ਗਏ ਅਲੌਕਿਕ ਜਲੋਅ (ਤਸਵੀਰਾਂ)
NEXT STORY