ਲੁਧਿਆਣਾ : ਜੇ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਲੁਧਿਆਣਾ ਤੋਂ ਸ਼੍ਰੀਨਗਰ-ਬਾਰਮੂਲਾ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਬਨਿਹਾਲ ਤੋਂ ਸ਼੍ਰੀਨਗਰ ਤਕ ਹੁਣ ਟੈਕਸੀ ਜਾਂ ਬੱਸ ਰਾਹੀਂ ਸਫਰ ਨਹੀਂ ਕਰਨਾ ਪਵੇਗਾ। ਇਸ ਲਈ 179 ਕਿਮੀ. ਦੇ ਇਸ ਰੂਟ 'ਤੇ ਰੇਲਵੇ ਅਪ੍ਰੈਲ ਤੋਂ ਟੂਰਿਸਟ ਟਰੇਨ ਚਲਾਉਣ ਜਾ ਰਿਹਾ ਹੈ। ਹੁਣ ਸਿਰਫ ਤੁਹਾਨੂੰ ਊਧਮਪੁਰ ਤੋਂ ਬਨਿਹਾਲ ਤਕ 96 ਕਿਲੋਮੀਟਰ ਦਾ ਸਫਰ ਹੀ ਟੈਕਸੀ ਜਾਂ ਬਸ ਰਾਹੀਂ ਕਰਨਾ ਪਵੇਗਾ।
ਲੁਧਿਆਣਾ ਤੋਂ ਸ਼੍ਰੀਨਗਰ-ਬਾਰਾਮੂਲਾ ਤਕ ਦਾ ਸਫਰ 572 ਕਿਮੀ ਦਾ ਹੈ। ਊਧਮਪੁਰ ਤਕ ਤਾਂ ਟ੍ਰੇਨ ਹੈ ਇਥੋਂ ਟੈਕਸੀ ਜਾਂ ਬਸ ਰਾਹੀ ਬਨਿਹਾਲ ਪਹੁੰਚੋਗੇ। ਇਸ ਤੋਂ ਅੱਗੇ ਤੁਹਾਨੂੰ ਟੂਰਿਸਟ ਟ੍ਰੇਨ ਲੈ ਕੇ ਜਾਏਗੀ। ਰੇਲਵੇ ਨੇ ਟੂਰਿਸਟ ਟ੍ਰੇਨ ਦਾ ਸਫਲ ਟਰਾਇਲ ਕਰਕੇ ਲੁਧਿਆਣਾ ਤੋਂ ਊਧਮਪੁਰ ਅਤੇ ਬਨਿਹਾਲ ਤੋਂ ਸ਼੍ਰੀਨਗਰ-ਬਾਰਾਮੂਲਾ ਲਈ 476 ਕਿਮੀ. ਦਾ ਸਫਰ ਟ੍ਰੇਨ ਨਾਲ ਜੋੜ ਦਿੱਤਾ ਹੈ। ਅਪਰੂਵਲ ਲਈ ਫਿਰੋਜ਼ਪੁਰ ਡਿਵੀਜ਼ਨ ਵਲੋਂ ਯੋਜਨਾ ਹੈੱਡਕੁਆਰਟਰ ਨੂੰ ਭੇਜ ਦਿੱਤੀ ਗਈ ਹੈ।
ਰੇਲ ਰੋਡ ਸਰਵਿਸ 'ਤੇ ਵੀ ਹੋ ਸਕਦਾ ਹੈ ਵਿਚਾਰ
ਰੇਲਵੇ ਵਲੋਂ ਸ਼ੁਰੂ ਕੀਤੀ ਗਈ ਰੇਲ ਰੋਡ ਸਰਵਿਸ ਪਿਛਲੇ ਦੋ ਸਾਲਾਂ ਤੋਂ ਬੰਦ ਹੈ। ਇਹ ਸਰਵਿਸ ਉਤਰ ਸੰਪਰਕ ਕ੍ਰਾਂਤੀ ਟ੍ਰੇਨ ਨਾਲ ਜੋੜੀ ਗਈ ਸੀ। ਇਸ ਵਿਚ ਇਹ ਸਹੂਲਤ ਸੀ ਕਿ ਜੇ ਊਧਮਪੁਰ ਤੋਂ ਅੱਗੇ ਬਨਿਹਾਲ, ਸ਼੍ਰੀਨਗਰ-ਬਾਰਾਮੂਲਾ ਜਾਣਾ ਹੈ ਤਾਂ ਰਿਜ਼ਰਵੇਸ਼ਨ ਰਾਹੀਂ ਯਾਤਰੀ ਊਧਮਪੁਰ ਤੋਂ ਬਾਅਦ ਬੱਸਾਂ ਵਿਚ ਸਫਰ ਕਰ ਸਕਦੇ ਸਨ ਪਰ ਇਹ ਸਹੂਲਤ ਦੋ ਸਾਲਾਂ ਤੋਂ ਬੰਦ ਪਈ ਹੈ। ਅਜਿਹੇ ਵਿਚ ਰੇਲਵੇ ਇਸ ਸਹੂਲਤ ਨੂੰ ਦੋਬਾਰਾ ਸ਼ੁਰੂ ਕਰਨ 'ਤੇ ਵਿਚਾਰ ਕਰ ਸਕਦਾ ਹੈ। ਡੀ. ਆਰ. ਐੱਮ. ਫਿਰੋਜ਼ਪੁਰ ਡਿਵੀਜ਼ਨ ਵਿਵੇਕ ਕੁਮਾਰ ਨੇ ਦੱਸਿਆ ਕਿ ਟੂਰਿਸਟ ਟ੍ਰੇਨ ਦਾ ਬਨਿਹਾਲ-ਬਾਰਾਮੂਲਾ ਵਿਚਕਾਰ ਸਫਲ ਟ੍ਰਾਇਲ ਕਰ ਲਿਆ ਗਿਆ ਹੈ ਅਤੇ ਅਗਲੇ ਮਹੀਨੇ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਪਾਲਮਪੁਰ ਅਤੇ ਬੈਜਨਾਥ ਦੇ ਵਿਚਕਾਰ ਨੈਰੋਗੇਜ ਨੂੰ ਵੀ ਅਗਲੇ ਮਹੀਨੇ ਚਾਲੂ ਕੀਤਾ ਜਾਵੇਗਾ।
ਇਹ ਹੈ ਟੂਰਿਸਟ ਟ੍ਰੇਨ ਦੀ ਖਾਸੀਅਤ
ਟੂਰਿਸਟ ਟਰੇਨ ਦੀ ਖਾਸੀਅਤ ਇਹ ਹੈ ਕਿ ਇਸ ਦੀਆਂ ਬੋਗੀਆਂ ਸਪੈਸ਼ਲ ਹਨ। ਛੱਤਾਂ ਅਤੇ ਸਾਈਡਾਂ ਸ਼ੀਸ਼ੇ ਦੀਆਂ ਹਨ। ਯਾਤਰੀ ਟ੍ਰੇਨ ਤੋਂ ਪਹਾੜਾਂ ਦੀਆਂ ਵਾਦੀਆਂ ਦਾ ਨਜ਼ਾਰਾ ਦੇਖ ਸਕਣਗੇ। ਇਸ ਦਾ ਕਿਰਾਇਆ ਵੀ ਆਮ ਸੁਪਰਫਾਸਟ ਟ੍ਰੇਨਾਂ ਵਾਂਗ ਰੱਖੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇ ਤੁਸੀਂ ਲੁਧਿਆਣਾ ਤੋਂ ਸ਼੍ਰੀਨਗਰ-ਬਾਰਾਮੂਲਾ ਜਾ ਹੈ ਤਾਂ ਟੂਰਿਸਟ ਟ੍ਰੇਨ ਦੀ ਬੁਕਿੰਗ ਐਡਵਾਂਸ ਕਰਵਾਉਣੀ ਪਵੇਗੀ।
ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਕਰਨ ਦੀ ਦਿੱਤੀ ਚਿਤਾਵਨੀ
NEXT STORY