ਬਰਨਾਲਾ (ਜ. ਬ.): ਬਰਨਾਲਾ ਨਗਰ ਨਿਗਮ ਦੀਆਂ ਕੁੱਲ 50 ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਐਲਾਨੇ ਗਏ 32 ਵਾਰਡਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 24 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (BJP) ਅਤੇ ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿਚ 4-4 ਸੀਟਾਂ ਆਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰਵਾਇਤੀ ਪਾਰਟੀਆਂ—ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ—ਦਾ ਹੁਣ ਤੱਕ ਦੇ ਨਤੀਜਿਆਂ ਵਿਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ। ਬਾਕੀ ਰਹਿੰਦੀਆਂ 18 ਸੀਟਾਂ 'ਤੇ ਗਿਣਤੀ ਅਜੇ ਵੀ ਜਾਰੀ ਹੈ, ਜਿਸ ਤੋਂ ਬਾਅਦ ਹੀ ਬਰਨਾਲਾ ਨਗਰ ਨਿਗਮ ਦੀ ਅੰਤਿਮ ਤਸਵੀਰ ਸਾਫ਼ ਹੋਵੇਗੀ।
ਹੁਣ ਤਕ ਦੇ ਚੋਣ ਨਤੀਜੇ-
ਵਾਰਡ ਨੰਬਰ 1 ਤੋਂ ਪਰਮਜੀਤ ਕੌਰ (ਆਪ)
ਵਾਰਡ ਨੰ: 2 ਤੋਂ ਜਸਵਿੰਦਰ ਸਿੰਘ (ਆਪ)
ਵਾਰਡ ਨੰਬਰ 3 ਤੋਂ ਕਰਮਜੀਤ ਕੌਰ (ਆਪ)
ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ (ਆਪ)
ਵਾਰਡ ਨੰ: 5 ਤੋਂ ਅਮਰਜੀਤ ਕੌਰ (ਆਪ)
ਵਾਰਡ ਨੰ: 6 ਤੋਂ ਸਿਮਰਤ ਪਾਲ ਸਿੰਘ ਜੰਡੂ (ਆਪ)
ਵਾਰਡ ਨੰ: 7 ਤੋਂ ਅਮਨਦੀਪ ਕੌਰ (ਆਪ)
ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਧਰਮਾ (ਆਪ)
ਵਾਰਡ ਨੰਬਰ 9 ਤੋਂ ਰੇਣੂ ਧਰਮ (ਆਪ)
ਵਾਰਡ ਨੰਬਰ 10 ਤੋਂ ਰਾਕੇਸ਼ ਕੁਮਾਰ ਗੋਲੂ (ਆਪ)
ਵਾਰਡ ਨੰਬਰ 11 ਤੋਂ ਸ਼ਰਨਜੀਤ ਸਿੰਘ ਲਾਡੀ (ਆਜ਼ਾਦ)
ਵਾਰਡ ਨੰ: 12 ਜਸਪ੍ਰੀਤ ਸਿੰਘ (ਆਪ)
ਵਾਰਡ ਨੰ: 13 - ਹਰਮਿੰਦਰ ਕੌਰ (ਆਪ)
ਵਾਰਡ ਨੰ. 14 ਰਣਜੀਤ ਸਿੰਘ (ਆਪ)
ਵਾਰਡ ਨੰਬਰ 15 - ਦੀਪਇੰਦਰ ਕੌਰ (ਭਾਜਪਾ)
ਵਾਰਡ ਨੰ: 16 ਜਗਸੀਰ ਸਿੰਘ ਸਰਪੰਚ (ਆਪ)
ਵਾਰਡ ਨੰਬਰ 17 - ਰਣਜੀਤ ਕੌਰ (ਆਜ਼ਾਦ)
ਵਾਰਡ ਨੰਬਰ 18 - ਗੁਰਜੀਤ ਸਿੰਘ ਰਾਮਾਂਵਾਸੀਆ (ਆਪ)
ਵਾਰਡ ਨੰਬਰ 19 - ਹਰਦੀਪ ਕੌਰ (ਆਪ)
ਵਾਰਡ ਨੰ: 20 - ਪਰਮਜੀਤ ਸਿੰਘ (ਆਪ)
ਵਾਰਡ ਨੰਬਰ 21 - ਹਰਵਿੰਦਰ ਰਾਣੀ (ਆਜ਼ਾਦ)
ਵਾਰਡ ਨੰਬਰ 22 - ਵਰਿੰਦਰ ਸਿੰਘ (ਆਪ)
ਵਾਰਡ ਨੰਬਰ 23 - ਲਖਬੀਰ ਕੌਰ (ਆਪ)
ਮੋਹਾਲੀ ਨਗਰ ਨਿਗਮ ਚੋਣ ਨਤੀਜੇ : ਹੁਣ ਤੱਕ 11 ਵਾਰਡਾਂ ਦੇ ਨਤੀਜਿਆਂ ਦਾ ਐਲਾਨ
NEXT STORY